Karamjit Singh Bagga Death News: ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦਿਲ ਦਾ ਦੌਰਾ ਪੈਣ ਨਾਲ ਖਰੜ ਵਿਚ ਲਏ ਆਖ਼ਰੀ ਸਾਹ

International Algoza player Karamjit Singh Bagga Death News

International Algoza player Karamjit Singh Bagga Death News: ਪੰਜਾਬੀ ਲੋਕ ਸੰਗੀਤ ਜਗਤ ਵਿਚ ਮਸ਼ਹੂਰ ਅੰਤਰਰਾਸ਼ਟਰੀ ਅਲਗਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਬੱਗਾ ਖਰੜ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਪੂਰੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੱਤ ਗਈ। ਜਾਣਕਾਰੀ ਅਨੁਸਾਰ ਬੱਗਾ ਸਵੇਰੇ ਅਪਣੇ ਘਰ ਵਿਚ ਸਨ, ਅਚਾਨਕ ਉਨ੍ਹਾਂ ਨੂੰ ਸੀਨੇ ਵਿਚ ਦਰਦ ਮਹਿਸੂਸ ਹੋਇਆ।

ਪਰਿਵਾਰਕ ਮੈਂਬਰਾਂ ਉਨ੍ਹਾਂ ਨੂੰ ਮੋਹਾਲੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਕਰਮਜੀਤ ਬੱਗਾ ਨੇ ਬਹੁਤ ਛੋਟੀ ਉਮਰ ਵਿਚ ਹੀ ਸੰਗੀਤ ਨਾਲ ਰੁਝਾਨ ਬਣਾਇਆ ਸੀ। ਉਨ੍ਹਾਂ ਪੰਜਾਬ ਦੇ ਲੋਕ ਸਾਜ਼ ਅਲਗੋਜ਼ੇ ਨੂੰ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਮੰਚਾਂ 'ਤੇ ਪਹੁੰਚਾਇਆ।

ਉਨ੍ਹਾਂ ਦੀ ਖਾਸੀਅਤ ਸੀ ਕਿ ਉਹ ਰਵਾਇਤੀ ਸੁਰਾਂ ਨੂੰ ਆਧੁਨਿਕ ਰੰਗ ਨਾਲ ਜੋੜਦੇ ਸਨ। ਬੰਗਾ ਨੇ ਕਈ ਪ੍ਰਸਿੱਧ ਗਾਇਕਾਂ ਨਾਲ ਪ੍ਰਦਰਸ਼ਨ ਕੀਤਾ ਅਤੇ ਕਈ ਨੌਜਵਾਨਾਂ ਨੂੰ ਅਲਗੋਜਾ ਸਿਖਾਇਆ ਤਾਂ ਜੋ ਇਹ ਸਾਜ਼ ਆਉਣ ਵਾਲੀਆਂ ਪੀੜੀਆਂ ਤਕ ਜੀਵਤ ਰਹੇ। ਸੂਤਰਾਂ ਅਨੁਸਾਰ, ਬੱਗਾ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਸ ਆਏ ਸਨ। ਉਨ੍ਹਾਂ ਦੇ ਦੋ ਪੁੱਤਰ ਤੇ ਇੱਕ ਧੀ ਹੈ, ਜਿਨ੍ਹਾਂ ਵਿਚੋਂ ਦੋਵੇਂ ਪੁੱਤਰ ਇਸ ਵੇਲੇ ਕੈਨੇਡਾ ਵਿਚ ਹਨ। ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਅੰਤਮ ਸਸਕਾਰ ਉਨ੍ਹਾਂ ਦੇ ਪੁੱਤਰਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ।