Sunanda Sharma News: ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਨੰਦਾ ਸ਼ਰਮਾ ਦਾ ਪਹਿਲਾ ਬਿਆਨ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

Sunanda Sharma News: ''ਇਨ੍ਹਾਂ ਨੇ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਈ''

Sunanda Sharma's statement after Pinky Dhaliwal's arrest
 
 
 

 

View this post on Instagram

 

 
 
 
 
 
 
 
 

 
 

 
 
 

 

View this post on Instagram

 

 
 
 
 
 
 
 
 

 
 

A post shared by ??????? ?ℎ???? ਸੁਨੰਦਾ ਸ਼ਰਮਾਂ (@sunanda_ss)

 
 
 

 

View this post on Instagram

 

 
 
 
 
 
 
 
 

 
 

A post shared by ??????? ?ℎ???? ਸੁਨੰਦਾ ਸ਼ਰਮਾਂ (@sunanda_ss)

ਮਿਊਜ਼ਿਕ ਕੰਪਨੀ ਦੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਨੂੰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਕਰਨ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸੁਨੰਦਾ ਸ਼ਰਮਾ ਨੇ ਇਕ ਭਾਵੁਕ ਪੋਸਟ ਸ਼ੇਅਰ ਕਰਦੇ ਹੋਏ ਪਿੰਕੀ ਧਾਲੀਵਾਲ ਵਰਗੇ ਨਿਰਮਾਤਾਵਾਂ ਨੂੰ ਇੰਡਸਟਰੀ ਦਾ ਮਗਰਮੱਛ ਦੱਸਿਆ ਹੈ। ਨਾਲ ਹੀ ਕਿਹਾ ਕਿ ਹੁਣ ਅਜਿਹੇ ਮਗਰਮੱਛਾਂ ਖ਼ਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ। ਨਾਲ ਹੀ ਸੁਨੰਦਾ ਸ਼ਰਮਾ ਨੇ ਕਿਹਾ ਕਿ ਮੇਰੇ 'ਤੇ ਇੰਨਾ ਤਸ਼ੱਦਦ ਕੀਤਾ ਗਿਆ ਕਿ ਮੈਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ 

ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਈ। ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਇਨ੍ਹਾਂ ਨੇ ਆਪਣੇ ਘਰ ਭਰੇ। ਸਾਨੂੰ ਇਹ ਲੋਕ ਮੰਗਤੇ ਵਾਂਗੂ ਟ੍ਰੀਟ ਕਰਦੇ ਹਨ। 

ਇਸ ਦੇ ਨਾਲ ਹੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਹੋਰ ਵੀ ਖੁਲਾਸੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਮੈਨੂੰ ਇੰਨਾ ਬੀਮਾਰ ਕੀਤਾ ਕਿ ਮੈਂ ਕਮਰੇ ਵਿਚ ਇਕੱਲੀ ਵੜ-ਵੜ ਰੋਈ। ਮੈਂ ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਲੋਕਾਂ ਅੱਗੇ ਹੱਸ-ਹੱਸ ਆਉਂਦੀ ਰਹੀ।

ਸੁਨੰਦਾ ਸ਼ਰਮਾ ਨੇ ਇੰਡਸਟਰੀ ਨੂੰ ਵੀ ਇਕਜੁਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਤਾ ਨਹੀਂ ਮੇਰੇ ਵਰਗੇ ਕਿੰਨੇ ਹੋਰ ਬੱਚੇ ਨੇ ਜਿਹੜੇ ਅਜਿਹੇ ਲੋਕਾਂ ਦੇ ਸ਼ਿਕਾਰ ਹੋਏ ਹਨ।  ਸਾਰੇ ਆਓ ਬਾਹਰ, ਇਹ ਦੌਰ ਸਾਡਾ ਹੈ, ਮਿਹਨਤ ਸਾਡੀ ਹੈ ਤੇ ਇਸ ਦਾ ਫਲ ਵੀ ਸਾਨੂੰ ਮਿਲਣਾ ਚਾਹੀਦਾ ਹੈ।