ਨਿਹੰਗ ਸਿੰਘ ਕਿਸਾਨੀ ਅੰਦੋਲਨ ਦੀ ਢਾਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕਿਸਾਨੀ ਅੰਦੋਲਨ 'ਚ ਸਿੰਘੂ ਬਾਰਡਰ ਤੇ ਇਕ ਪਾਸੇ ਪੁਲਿਸ ਹੈ ਤੇ ਦੂਜੇ ਪਾਸੇ ਗੁਰੂ ਕੀ ਲਾਡਲੀ ਫੌਜ ਹੈ

Nihang Singh

 ਨਵੀਂ ਦਿੱਲੀ:  ਨਿਹੰਗ ਫ਼ਾਰਸੀ ਬੋਲੀ ਦਾ ਸ਼ਬਦ ਹੈ; ਜਿਸ ਦੇ ਅਰਥ ਹਨ- ਖੜਗ, ਤਲਵਾਰ, ਘੋੜਾ, ਦਲੇਰ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਜੀ ਦੇ ਰਾਜਸੀ ਭਾਵ ਮੀਰੀ ਦੇ ਵਾਰਸ (ਨੁਮਾਇੰਦੇ) ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ ਤੁਲਣਾ-ਬਾਦਸ਼ਾਹੀ ਤਾਜ਼ ਨਾਲ ਕਰਦੇ ਹਨ। ਉਹ ਬਾਦਸ਼ਾਹ ਦੇ ਤਾਜ 'ਤੇ ਕਲਗੀ-ਤੋੜੇ ਸਮਾਨ, ਆਪਣੇ ਦੁਮਾਲੇ ਦੇ ਮੂਹਰੇ ਚੰਦ-ਤੋੜਾ ਸਜਾ ਕੇ ਰੱਖਦੇ ਹਨ।  ਨਿਹੰਗ ਸਿੰਘ ਸਿੱਖੀ ਦੀ ਸ਼ਾਨ ਹਨ। ਨਿਹੰਗ ਸਾਡਾ ਮਾਨ ਹੈ। ਜੋਸ਼ ਤੇ ਨਿਮਰਤਾ ,ਸਾਹਸ ਤੇ ਅਦਭਵ ਦੇ ਅਜਬ  ਸੁਮੇਲ ਨਾਲ ਬਣਦਾ ਹੈ ਨਿਹੰਗ ਸਿੰਘ ।

Nihang Singh - Kissani Andolan Di Dhaal | Nihang Singh Documentary | Cine Motion Pictures

ਕਿਸਾਨੀ ਅੰਦੋਲਨ 'ਚ ਸਿੰਘੂ ਬਾਰਡਰ ਤੇ ਇਕ ਪਾਸੇ ਪੁਲਿਸ ਹੈ ਤੇ ਦੂਜੇ ਪਾਸੇ ਗੁਰੂ ਕੀ ਲਾਡਲੀ ਫੌਜ ਹੈ। ਨੀਲੇ ਬਾਣਿਆਂ ਵਿਚ ਸਜੇ ਨਿਹੰਗ ਸਿੰਘ ਆਪਣੇ ਲਾਮਲਸ਼ਕਰ ਦੇ ਨਾਲ ਕਿਸਾਨਾਂ ਦੇ ਨਾਲ ਡਟੇ ਹਨ।  ਘੋੜਿਆ ਤੇ ਸਵਾਰ, ਸ਼ਾਸਤਰਾਂ ਨਾਲ ਸਜੇ  ਹੋਏ ਨੀਲੇ ਬਾਣਿਆਂ ਵਿਚ ਇਹ ਸੂਰਬੀਰ ਨਿਹੰਗ ਸਿੰਘ ਬਹੁਤ ਹੀ ਸ਼ਾਂਤ ਸੁਭਾਅ ਦੇ ਹੁੰਦੇ ਹਨ। ਦਿੱਲੀ ਬਾਰਡਰ ਤੇ ਸਭ ਤੋਂ ਮੂਹਰੇ ਨਿਹੰਗ ਸਿੰਘਾਂ ਦੀ ਇਹ ਛਾਉਣੀ ਕਿਸਾਨੀ ਅੰਦੋਲਨ ਲਈ ਟਾਲ ਦਾ ਕੰਮ ਕਰ ਰਹੀ ਹੈ ਤਾਂ ਕਿ ਕਿਸੇ ਵੱਲੋਂ ਵੀ ਕਿਸੇ ਤਰ੍ਹਾਂ ਦੀ ਸ਼ਿਰਾਰਤ ਕਰਕੇ ਕਿਸਾਨੀ ਅੰਦੋਲਨ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਤੇ ਹੱਕਾਂ ਲਈ ਡਟੇ ਕਿਸਾਨਾਂ ਦਾ ਇਹ ਅੰਦੋਲਨ  ਉਹਨਾਂ ਦਾ ਵਾਪਸੀ ਤੱਕ ਇਸ ਤਰ੍ਹਾਂ ਹੀ ਸਿਹਜ ਭਾਵ ਨਾਲ ਚਲਦਾ ਰਹੇ।