ਇੰਸਟਾਗ੍ਰਾਮ ਸਟਾਰ ਜਸਨੀਤ ਮਾਮਲੇ 'ਚ ਖੁਲਾਸਾ: ਅਦਾਕਾਰ ਹੌਬੀ ਧਾਲੀਵਾਲ ਨੇ ਜਸਨੀਤ ਨੂੰ ਦਿੱਤੇ ਸਨ 5 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

14 ਦਿਨ ਦੀ ਜੁਡੀਸ਼ੀਅਲ ਰਿਮਾਂਡ ’ਤੇ ਜਸਨੀਤ ਕੌਰ

File Photos

 

ਲੁਧਿਆਣਾ: ਬਲੈਕਮੇਲਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਦੇ ਹਲਫੀਆ ਬਿਆਨ ਵਿਚ ਅਹਿਮ ਖੁਲਾਸਾ ਹੋਇਆ ਹੈ। ਇਸ ਵਿਚ ਜਸਨੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੰਜਾਬੀ ਅਦਾਕਾਰ ਕਮਲਦੀਪ ਸਿੰਘ ਉਰਫ਼ ਹੌਬੀ ਧਾਲੀਵਾਲ ਕੋਲੋਂ 5 ਲੱਖ ਰੁਪਏ ਲਏ ਸਨ। ਜਸਨੀਤ ਦਾ ਕਹਿਣਾ ਹੈ ਕਿ ਹੌਬੀ ਧਾਲੀਵਾਲ ਨੇ ਫਿਲਮਾਂ ਵਿਚ ਕੰਮ ਕਰਨ ਲਈ ਉਸ ਦੀ ਕਾਫੀ ਮਦਦ ਕੀਤੀ ਸੀ। ਇਸ ਦੌਰਾਨ ਦੋਵਾਂ ਦੀ ਮੋਬਾਈਲ ’ਤੇ ਗੱਲਬਾਤ ਵੀ ਹੋਈ।

ਇਹ ਵੀ ਪੜ੍ਹੋ: Twitter ਨੇ BBC ਨੂੰ ਦਿੱਤਾ Government Funded Media ਦਾ ਲੇਬਲ, ਬ੍ਰਿਟਿਸ਼ ਕੰਪਨੀ ਨੇ ਕੀਤਾ ਵਿਰੋਧ

ਹਲਫੀਆ ਬਿਆਨ ਵਿਚ ਜਸਨੀਤ ਦਾ ਕਹਿਣਾ ਹੈ ਕਿ, “ਮੈਂ ਫਿਲਮਾਂ ਵਿਚ ਕੰਮ ਕਰਨ ਲਈ ਆਪਣੇ ਪਿੰਡ ਬੁੱਗਰਾ ਰਾਜੋਮਾਜਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਮੋਹਾਲੀ ਵਿਖੇ ਆਈ ਸੀ, ਜਿਸ ਦੌਰਾਨ ਮੈਨੂੰ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਇਸੇ ਦੌਰਾਨ ਮੈਨੂੰ ਕਮਲਦੀਪ ਸਿੰਘ ਉਰਫ ਹੌਬੀ ਧਾਲੀਵਾਲ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਫਿਲਮਾਂ ਦੇ ਕੰਮ ਲਈ ਮੇਰੀ ਮਦਦ ਕੀਤੀ। ਇਸੇ ਦੌਰਾਨ ਸਾਡੀ ਦੋਹਾਂ ਦੀ ਆਪਸ ਵਿਚ ਮੋਬਾਈਲ ’ਤੇ ਗੱਲਬਾਤ ਹੋਣ ਲੱਗ ਪਈ। ਇਸੇ ਗੱਲਬਾਤ ਦੌਰਾਨ ਸਾਡੇ ਆਪਸ ਵਿਚ ਕੁਝ ਇਤਰਾਜ਼ਯੋਗ ਸ਼ਬਦ ਵੀ ਵਰਤੇ ਗਏ ਪਰ ਸਾਡੇ ਵਿਚ ਕੋਈ ਨਾਜਾਇਜ਼ ਸਬੰਧ ਨਹੀਂ ਰਹੇ”।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦਾ ਕਰੀਬੀ ਪੱਪਲਪ੍ਰੀਤ ਸਿੰਘ ਗ੍ਰਿਫ਼ਤਾਰ : ਸੂਤਰ  

ਇਸ ਵਿਚ ਲਿਖਿਆ ਗਿਆ ਕਿ ਇਹਨਾਂ ਇਤਰਾਜ਼ਯੋਗ ਸ਼ਬਦਾਂ ਦੀ ਉਸ ਦੇ ਕੋਲ ਰਿਕਾਰਡਿੰਗ ਵੀ ਹੈ। ਇਸ ਤੋਂ ਬਾਅਦ 25 ਜਨਵਰੀ 2020 ਨੂੰ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ ਸੀ, ਜਿਸ ਦੇ ਬਦਲੇ ਜਸਨੀਤ ਨੇ ਹੌਬੀ ਧਾਲੀਵਾਲ ਤੋਂ 5 ਲੱਖ ਰੁਪਏ ਲਏ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦੇ 72 ਨਵੇਂ ਮਾਮਲੇ ਆਏ ਸਾਹਮਣੇ: ਐਕਟਿਵ ਕੇਸਾਂ ਦੀ ਗਿਣਤੀ 636 ਤੱਕ ਪਹੁੰਚੀ; ਮੋਹਾਲੀ ’ਚ ਸਭ ਤੋਂ ਵੱਧ ਕੇਸ

ਉਧਰ ਜਸਨੀਤ ਕੌਰ ਨੂੰ ਬਲੈਕਮੇਲਿੰਗ ਦੇ ਮਾਮਲੇ ਵਿਚ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਸਨੀਤ ਨੂੰ 24 ਅਪ੍ਰੈਲ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।