Sidhu Moosewala Song News: ਸਿੱਧੂ ਮੂਸੇਵਾਲਾ ਨੇ ਮੁੜ ਸਿਵਿਆਂ 'ਚੋਂ ਪਾਈ ਧੱਕ, ਨਵਾਂ ਗੀਤ '410' ਹੋਇਆ ਰਿਲੀਜ਼
Sidhu Moosewala Song News: ਮਿੰਟਾਂ 'ਚ ਹੋਏ ਲੱਖਾਂ Views
Sidhu Moosewala News Song News in punjabi : ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਨੇ ਮੁੜ ਸਿਵਿਆਂ 'ਚੋਂ ਧੱਕ ਪਾ ਦਿਤੀ ਹੈ। ਮੂਸੇਵਾਲਾ ਦਾ ਨਵਾਂ ਗੀਤ '410' ਰਿਲੀਜ਼ ਹੋ ਗਿਆ ਹੈ। ਗੀਤ ਦੇ ਮਿੰਟਾਂ 'ਚ ਹੀ ਲੱਖਾਂ Views ਹੋ ਗਏ ਹਨ। ਜਿਵੇਂ ਹੀ ਇਹ ਗੀਤ ਰਿਲੀਜ਼ ਹੋਇਆ ਤਾਂ ਮਾਲਟਨ ਤੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਟਿੱਪਣੀਆਂ ਕਰਨ ਦੇ ਢੇਰ ਲਗਾ ਦਿੱਤੇ। ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਸਾਢੇ 27 ਹਜ਼ਾਰ ਦੇ ਕਰੀਬ ਪ੍ਰਸ਼ੰਸਕਾਂ ਨੇ ਕੁਮੈਂਟ ਕਰ ਦਿੱਤਾ ਸੀ ਜਦਕਿ 75 ਹਜ਼ਾਰ ਤੋਂ ਵੱਧ ਪ੍ਰਸ਼ੰਸਕ ਗੀਤ ਨੂੰ ਸੁਣਨ ਦਾ ਇੰਤਜ਼ਾਰ ਕਰ ਰਹੇ ਸਨ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਇਹ ਉਸ ਦਾ 7ਵਾਂ ਗੀਤ ਹੈ।
ਇਹ ਵੀ ਪੜ੍ਹੋ: Amritsar News : ਇਕ ਕੁੜੀ ਪਿੱਛੇ ਲੜ ਪਏ ਦੋ ਮੁੰਡੇ, ਭਰੇ ਬਾਜ਼ਾਰ ਵਿਚ ਸ਼ਰੇਆਮ ਚੱਲੀਆਂ ਤਲਵਾਰਾਂ
ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜ ਰਿਹਾ ਹੈ। ਕੁਝ ਹੀ ਮਿੰਟਾਂ ਵਿਚ ਇਸ ਗੀਤ ਨੂੰ 60 ਹਜ਼ਾਰ ਤੋਂ ਵਧੇਰੇ ਕੁਮੈਂਟ ਆ ਗਏ ਹਨ ਅਤੇ 3 ਲੱਖ ਤੋਂ ਵਧੇਰੇ ਲੋਕਾਂ ਨੇ ਇਸ ਗੀਤ ਨੂੰ ਵੇਖਿਆ ਹੈ। ਹੁਣ ਤੱਕ 3 ਲੱਖ ਤੋਂ ਵਧੇਰੇ ਲੋਕਾਂ ਨੇ ਇਸ ਨੂੰ ਲਾਈਕ ਕਰ ਦਿੱਤਾ ਹੈ।
ਗੀਤ ਦਾ ਕਵਰ ਜਾਰੀ ਪਹਿਲਾਂ ਹੀ ਕਰ ਦਿਤਾ ਗਿਆ ਸੀ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਦੋ ਮਹੀਨਿਆਂ ਵਿਚ ਇਹ ਦੂਜੀ ਖ਼ੁਸ਼ਖ਼ਬਰੀ ਹੈ। ਪਿਛਲੇ ਮਹੀਨੇ ਹੀ ਮੂਸੇਵਾਲਾ ਦੇ ਘਰ ਉਸ ਦੇ ਭਰਾ ਦਾ ਜਨਮ ਹੋਇਆ ਸੀ। ਇਸ ਗੀਤ ਨੂੰ 4:10 ਦਾ ਨਾਂ ਦਿਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਰੀਕ ਨੂੰ ਜਾਰੀ ਹੋ ਰਿਹਾ ਹੈ।
(For more Punjabi news apart from Sidhu Moosewala Song released News in punjabi, stay tuned to Rozana Spokesman)