ਕੰਗਨਾ ਦੇ ਹੱਕ 'ਚ ਨਿਤਰੀ ਹਿਮਾਂਸ਼ੀ ਖੁਰਾਣਾ, ਕੀਤਾ ਟਵੀਟ  

ਏਜੰਸੀ

ਮਨੋਰੰਜਨ, ਪਾਲੀਵੁੱਡ

ਬੀ. ਐੱਮ. ਸੀ. ਦੇ ਕਰਮਚਾਰੀਆਂ ਨੇ ਗੈਰਕਾਨੂੰਨੀ ਉਸਾਰੀ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ ਦੀ ਭੰਨਤੋੜ ਕੀਤੀ ਹੈ

himanshi khurana

ਚੰਡੀਗੜ੍ਹ - ਬੀ. ਐੱਮ. ਸੀ. ਦੇ ਕਰਮਚਾਰੀਆਂ ਨੇ ਗੈਰਕਾਨੂੰਨੀ ਉਸਾਰੀ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ ਦੀ ਭੰਨਤੋੜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ  ਬੀ. ਐੱਮ. ਸੀ. ਨੂੰ ਕੰਗਨਾ ਰਨੌਤ 'ਤੇ 24 ਘੰਟਿਆਂ ਦੇ ਅੰਦਰ ਦੂਜਾ ਨੋਟਿਸ ਭੇਜਿਆ ਗਿਆ। ਦਫ਼ਤਰ ਦੀ ਭੰਨਤੋੜ ਕਰਨ 'ਤੇ ਪੰਜਾਬੀ ਗਾਇਕਾ, ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਵੀ ਕੰਗਨਾ ਦੇ ਹੱਕ ਵਿਚ ਖੜ੍ਹੀ ਹੋਈ ਹੈ।

ਹਿਮਾਂਸ਼ੀ ਖੁਰਾਣਾ ਨੇ ਇਸ ਬਾਰੇ ਟਵੀਟ ਕੀਤਾ ਹੈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਆਪਣੇ ਟਵੀਟ ਵਿਚ ਹਿਮਾਂਸ਼ੀ ਨੇ ਲਿਖਿਆ ਕਿ ਮੁੰਬਈ ਵਿਚ ਕੀ ਹੋ ਰਿਹਾ ਹੈ। BMC ਨੂੰ ਘੱਟੋ-ਘੱਟ ਕੁਝ ਸਮੇਂ ਲਈ ਇੰਤਜ਼ਾਰ ਕਰਨਾ ਚਾਹੀਦਾ ਸੀ। ਸੋਸ਼ਲ ਮੀਡੀਆ ਉਪਭੋਗਤਾ ਹਿਮਾਂਸ਼ੀ ਖੁਰਾਣਾ ਦੇ ਟਵੀਟ 'ਤੇ ਵੀ ਖੂਬ ਟਿੱਪਣੀਆਂ ਕਰ ਰਹੇ ਹਨ।

ਦੱਸ ਦਈਏ ਕਿ ਇਸ ਸਾਰੇ ਵਿਵਾਦ ਦਰਮਿਆਨ ਕੰਗਨਾ ਮੁੰਬਈ ਪਹੁੰਚ ਗਈ ਹੈ। ਬੀ. ਐੱਮ. ਸੀ. ਦੀ ਕਾਰਵਾਈ ਕੰਗਨਾ ਰਣੌਤ ਦੇ ਘਰ ਵੀ ਹੋ ਸਕਦੀ ਹੈ। ਬੀ. ਐੱਮ. ਸੀ. ਨੇ ਕੰਗਨਾ ਦੇ ਖਾਰ ਖ਼ੇਤਰ ਵਿਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ ਮੰਗੀ ਹੈ। ਦਰਅਸਲ, ਦੋ ਸਾਲ ਪਹਿਲਾਂ ਮੁੰਬਈ ਨਗਰ ਨਿਗਮ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿਚ ਇਹ ਕਿਹਾ ਗਿਆ ਸੀ ਕਿ ਘਰ 'ਚ ਗ਼ਲਤ ਢੰਗ ਨਾਲ ਬਦਲਾਅ ਕੀਤਾ ਗਿਆ ਹੈ। ਇਸ ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।