ਫਿਲਮ 'ਓਏ ਮੱਖਣਾ' ਦੇ ਪਹਿਲੇ ਗੀਤ "ਚੜ੍ਹ ਗਈ ਚੜ੍ਹ ਗਈ" ਦਾ ਪੋਸਟਰ ਰਿਲੀਜ਼
4 ਨਵੰਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ
ਚੰਡੀਗੜ੍ਹ - ਆਉਣ ਵਾਲੇ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੇ ਵਿਚਕਾਰ, ਯੂਡਲੀ ਫਿਲਮਜ਼ ਦੀ ਆਉਣ ਵਾਲੀ ਪੰਜਾਬੀ ਰੋਮ-ਕਾਮ ਫ਼ਿਲਮ ਓਏ ਮੱਖਣਾ ਦੀ ਟੀਮ ਨੇ ਅੱਜ ਫ਼ਿਲਮ ਦੇ ਪਹਿਲੇ ਗੀਤ 'ਚੜ੍ਹ ਗਈ ਚੜ੍ਹ ਗਈ' ਦਾ ਪੋਸਟਰ ਰਿਲੀਜ਼ ਕੀਤਾ ਹੈ। ਇਹ ਪਾਵਰ-ਪੈਕਡ ਟਰੈਕ 12 ਅਕਤੂਬਰ ਨੂੰ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ 'ਤੇ ਰਿਲੀਜ਼ ਹੋਣ ਜਾ ਰਿਹਾ ਹੈ ਜੋ ਦੇਸ਼ ਭਰ 'ਚ ਹਿਟ ਸਾਬਿਤ ਹੋਵੇਗਾ ਤੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰੇਗਾ।
ਗਾਣੇ ਵਿਚ ਡਾਂਸਿੰਗ ਕੁਈਨ ਸਪਨਾ ਚੌਧਰੀ ਨੂੰ ਦਿਖਾਇਆ ਗਿਆ ਹੈ ਜਿਸ ਦੇ ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਹਨ। ਉਸ ਦੇ ਨਾਲ ਗੁੱਗੂ ਗਿੱਲ ਅਤੇ ਐਮੀ ਵਿਰਕ ਜ਼ੋਰਦਾਰ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ। ਸਪਨਾ ਚੌਧਰੀ, ਗੁੱਗੂ ਗਿੱਲ ਅਤੇ ਐਮੀ ਵਿਰਕ ਦੀ ਤਿਕੜੀ ਇਸ ਧਮਾਕੇਦਾਰ ਗੀਤ 'ਚੜ੍ਹ ਗਈ ਚੜ੍ਹ ਗਈ' ਨਾਲ ਦਰਸ਼ਕਾਂ ਦਾ ਦਿਲ ਜ਼ਰੂਰ ਜਿੱਤ ਲਵੇਗੀ।
4 ਨਵੰਬਰ 2022 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ “ਓਏ ਮੱਖਣਾ” ਐਮੀ ਵਿਰਕ ਅਤੇ ਤਾਨਿਆ ਦੀ ਜੋੜੀ ਨੂੰ ਪ੍ਰਦਰਸ਼ਿਤ ਕਰਨ ਲਈ ਤਿਆਰ ਹੈ, ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਉੱਤਮ ਅਤੇ ਪ੍ਰਮੁੱਖ ਕਲਾਕਾਰਾਂ ਵਿਚ ਗਿਣੇ ਜਾਂਦੇ ਹਨ। ਦਰਸ਼ਕਾਂ ਨੂੰ "ਸੁਫ਼ਨਾ" ਦੀ ਜੋੜੀ ਤੋਂ ਬਹੁਤ ਉਮੀਦਾਂ ਸਨ ਜੋ ਕਿ ਸੁਪਰਹਿੱਟ ਵੀ ਰਹੀ। ਤਾਨਿਆ ਦਾ ਬਾਜਰੇ ਦਾ ਸਿੱਟਾ ਫ਼ਿਲਮ ਵਿਚ ਐਮੀ ਵਿਰਕ ਨਾਲ ਸ਼ਾਨਦਾਰ ਪ੍ਰਦਰਸ਼ਨ ਸੀ।
ਫਿਲਮ ਵਿਚ ਪ੍ਰਸਿੱਧ ਪੰਜਾਬੀ ਅਦਾਕਾਰ ਗੁੱਗੂ ਗਿੱਲ ਅਤੇ ਸਿਧੀਕਾ ਸ਼ਰਮਾ ਵਰਗੀਆਂ ਮੁੱਖ ਹਸਤੀਆਂ ਨੇ ਕਹਾਣੀ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੱਤਾ ਸੀ। ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ, ਜਿਨ੍ਹਾਂ ਨੇ "ਹੌਂਸਲਾ ਰੱਖ" ਵਰਗੀਆਂ ਫਿਲਮਾਂ ਲਿਖੀਆਂ ਹਨ। ਇਸ ਪ੍ਰੋਜੈਕਟ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਨ੍ਹਾਂ ਨੇ 'ਅੰਗਰੇਜ਼' ਅਤੇ 'ਮੁਕਲਾਵਾ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੇ ਗੀਤ ਨੂੰ ਦੇਖਣ ਲਈ ਦਰਸ਼ਕਾਂ ਨੇ ਹੁਣ ਆਪਣੀਆਂ ਨਜ਼ਰਾਂ ਸਕ੍ਰੀਨ 'ਤੇ ਟਿਕਾਈਆਂ ਹੋਈਆਂ ਹਨ। ਫ਼ਿਲਮ 4 ਨਵੰਬਰ ਨੂੰ ਰਿਲੀਜ਼ ਹੋਵੇਗੀ।