ਹਾਰਡੀ ਸੰਧੂ-ਸਰਗੁਣ ਮਹਿਤਾ ਦਾ ਗਾਣਾ ਤਿਤਲੀਆਂ ਹੋਇਆ ਰਿਲੀਜ਼, ਕੁਝ ਹੀ ਘੰਟਿਆਂ 'ਚ ਮਿਲੇ ਲੱਖਾਂ ਵਿਊ
ਪ੍ਰਸੰਸਕਾਂ ਨੂੰ ਆ ਰਿਹਾ ਕਾਫੀ ਪਸੰਦ
ਮੁਹਾਲੀ: : ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਫਿਲਮ ਇੰਡਸਟਰੀ ਦਾ ਇਕ ਮਸ਼ਹੂਰ ਚਿਹਰਾ ਹੈ। ਸਰਗੁਣ ਮਹਿਤਾ ਦਾ ਨਾਮ ਪੰਜਾਬੀ ਫਿਲਮ ਇੰਡਸਟਰੀ ਦੀ ਚੋਟੀ ਦੀਆਂ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ। ਸਰਗੁਣ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਅਤੇ ਸੰਗੀਤ ਵਿਡੀਓਜ਼ ਦਾ ਚਿਹਰਾ ਰਹਿ ਚੁੱਕੀ ਹੈ।
ਉਸ ਦੀਆਂ ਫਿਲਮਾਂ ਅਤੇ ਗਾਣਿਆਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਇਸ ਦੌਰਾਨ, ਉਸਦਾ ਇਕ ਗਾਣਾ ਯੂ-ਟਿਊਬ 'ਤੇ ਵੱਡਾ ਧੂਮ ਮਚਾ ਰਿਹਾ ਹੈ ਇਹ ਗਾਣਾ ਹੈ ਤਿਤਲੀਆਂ ਜੋ ਕਿ ਇੱਕ ਸੈਡ ਲਵ ਗਾਣਾ ਹੈ। ਇਸ ਗਾਣੇ ਨੂੰ ਦਰਸ਼ਕਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।
ਖਾਸ ਗੱਲ ਇਹ ਹੈ ਕਿ ਇਸ ਗਾਣੇ ਵਿੱਚ ਪੰਜਾਬੀ ਇੰਡਸਟਰੀ ਦੇ ਸੁਪਰਹਿੱਟ ਗਾਇਕ ਹਾਰਡੀ ਸੰਧੂ ਸਰਗੁਣ ਮਹਿਤਾ ਨਾਲ ਨਜ਼ਰ ਆ ਰਹੇ ਹਨ। ਅਫਸਾਨਾ ਖਾਨ ਦੇ ਨਵੇਂ ਗਾਣੇ ਤਿਤਲੀਆਂ ਵਿਚ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਦੀ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।
ਜਾਨੀ ਨੇ ਇਸ ਗੀਤ ਦੇ ਬੋਲ ਲਿਖੇ ਹਨ। ਜਿਸ ਵਿੱਚ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਅਤੇ ਸਰਗੁਣ ਮਹਿਤਾ ਸਕਰੀਨ ਸ਼ੇਅਰ ਕਰ ਰਹੇ ਹਨ। ਗਾਣੇ ਦਾ ਟੀਜ਼ਰ ਕੁਝ ਦਿਨ ਪਹਿਲਾਂ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਨੇ ਸਾਂਝਾ ਕੀਤਾ ਸੀ। ਗਾਣੇ ਦੇ ਟੀਜ਼ਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ - ‘ਆ ਗਿਆ ਗਾਣਾ, ਤਿਤਲੀਆਂ ਆਊਟ ਨਾਓ।
ਇਹ ਗਾਣਾ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਦੇ ਪ੍ਰਸ਼ੰਸਕਾਂ ਵਿਚਾਲੇ ਕਾਫੀ ਧਮਾਲ ਮਚਾ ਰਿਹਾ ਹੈ। ਗਾਣਾ ਰਿਲੀਜ਼ ਹੋਏ ਨੂੰ 1 ਦਿਨ ਵੀ ਨਹੀਂ ਲੰਘਿਆ ਹੈ ਅਤੇ ਇਸ ਨੂੰ 45 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।