ਮੁਸਲਿਮ ਭਾਈਚਾਰੇ ਤੋਂ ਅਦਾਕਾਰਾ ਸੋਨਮ ਬਾਜਵਾ ਨੇ ਮੰਗੀ ਲਿਖਤੀ ਮੁਆਫ਼ੀ
ਫਿਲਮ ਦੀ ਪੂਰੀ ਟੀਮ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨਾਲ ਕੀਤੀ ਮੁਲਾਕਾਤ
Actress Sonam Bajwa apologizes to Muslim community in written form
ਫਤਿਹਗੜ੍ਹ ਸਾਹਿਬ : ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਕੀਤੀ ਗਈ ਸ਼ੂਟਿੰਗ ਨੂੰ ਲੈਕੇ ਅੱਜ ਫਿਲਮ ਦੀ ਹੀਰੋਇਨ ਸੋਨਮ ਬਾਜਵਾ ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਸਮੇਤ ਪੂਰੀ ਟੀਮ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੋਲ ਲਿਖਤ ਵਿਚ ਮਾਫ਼ੀ ਮੰਗੀ ਅਤੇ ਮਸਜਿਦ ਭਗਤ ਸਦਨਾ ਕਸਾਈ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਵੀ ਕੱਟ ਦਿੱਤਾ ਜਾਏਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗ ਜਿਸ ਨਾਲ ਕਿਸੇ ਵੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚੇ।