ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਸਿੰਗਾ ਨੇ ਤੋੜੀ ਚੁੱਪੀ, ਕਿਹਾ-ਕਾਫ਼ੀ ਸਮੇਂ ਤੋਂ ਮੇਰੀ ਰੇਕੀ ਹੋ ਰਹੀ
''ਕਈ ਵਾਰ ਧਮਕੀਆਂ ਮਿਲੀਆਂ, ਕਾਰ ਦਾ ਪਿੱਛਾ ਵੀ ਕੀਤਾ ਗਿਆ''
punjabi singer singga Post News in punjabi
ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਸਿੰਗਾ ਨੇ ਵੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਵੱਡੇ ਖੁਲਾਸੇ ਕੀਤੇ ਹਨ। ਸਿੰਗਾ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਮੇਰੀ ਰੇਕੀ ਹੋ ਰਹੀ ਹੈ।
ਜਿਸ ਦੇ ਚੱਲਦੇ ਮੈਂ 2-3 ਵਾਰ ਘਰ ਬਦਲ ਚੁੱਕਿਆ ਹਾਂ। ਇਸ ਦੇ ਨਾਲ ਹੀ ਉਸ ਨੇ ਪੰਜਾਬ ਪੁਲਿਸ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ ਤੇ ਕਿਹਾ ਕਿ ਮੇਰੀ ਤੇ ਮੇਰੇ ਪ੍ਰਵਾਰ ਦੀ ਸੁਰੱਖਿਆ ਲਈ ਮੈਨੂੰ ਹੋਰ ਕਿੰਨੀ ਵਾਰ ਘਰ ਬਦਲਣਾ ਪਵੇਗਾ।
ਸਿੰਗਾ ਨੇ ਕਿਹਾ ਕਿ ਮੈਨੂੰ ਕਈ ਵਾਰ ਧਮਕੀਆਂ ਮਿਲੀਆਂ, ਕਾਰ ਦਾ ਪਿੱਛਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਹੋਲੀ ਤੋਂ ਬਾਅਦ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਰੱਖਾਂਗਾ।