ਫ਼ਿਲਮ 'ਮਾਂ' ਦਾ ਗੀਤ 'ਰੱਬ ਦਾ ਰੂਪ' ਹੋਇਆ ਰਿਲੀਜ਼
ਗੀਤ ਦਾ ਹਰ ਸ਼ਬਦ ਸਾਡੇ ਜੀਵਨ ਵਿੱਚ ‘ਮਾਂ’ ਦੀ ਮੌਜੂਦਗੀ ਦੀ ਮਹੱਤਤਾ ਨੂੰ ਬਿਆਨ ਕਰਦਾ ਹੈ।
ਚੰਡੀਗੜ੍ਹ : ਨਵੀਂ ਐਲਾਨੀ ਗਈ ਫ਼ਿਲਮ 'ਮਾਂ' ਆਪਣੇ ਟੀਜ਼ਰ ਨਾਲ ਦਰਸ਼ਕਾਂ ਨੂੰ ਪਹਿਲਾਂ ਹੀ ਬਹੁਤ ਖੁਸ਼ ਕਰ ਚੁੱਕੀ ਹੈ। ਹੁਣ, ਹੰਬਲ ਮੋਸ਼ਨ ਪਿਕਚਰਜ਼ ਨੇ ਇਸ ਫ਼ਿਲਮ ਦਾ ਗੀਤ ਰੱਬ ਦਾ ਰੂਪ ਸਾਂਝਾ ਕੀਤਾ ਜੋ ਕਿ ਮਾਂਵਾਂ ਨੂੰ ਸਮਰਪਿਤ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਇਸਦਾ ਸੰਗੀਤ ਜੈ ਕੇ ਦੁਆਰਾ ਤਿਆਰ ਕੀਤਾ ਗਿਆ ਹੈ।
ਗੀਤ ਦਾ ਹਰ ਸ਼ਬਦ ਸਾਡੇ ਜੀਵਨ ਵਿੱਚ ‘ਮਾਂ’ ਦੀ ਮੌਜੂਦਗੀ ਦੀ ਮਹੱਤਤਾ ਨੂੰ ਬਿਆਨ ਕਰਦਾ ਹੈ। ਪ੍ਰਮਾਤਮਾ ਨੂੰ ਸਰਵ ਵਿਆਪਕ ਕਿਹਾ ਜਾਂਦਾ ਹੈ, ਫਿਰ ਵੀ ਸਾਨੂੰ ਜ਼ਿੰਦਗੀ ਦੀ ਕਸ਼ਮਕਸ਼ ਦੇ ਹਨੇਰੇ ਵਿੱਚੋਂ ਬਾਹਰ ਕੱਢਣ ਲਈ ਇੱਕ ਭੌਤਿਕ ਦਿੱਖ ਦੀ ਲੋੜ ਹੁੰਦੀ ਹੈ, ਇਸਲਈ ਉਸਨੇ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਅਤੇ ਸਵਾਲਾਂ ਦਾ ਜਵਾਬ 'ਇੱਕ ਮਾਂ' ਬਣਾਈ।
ਫ਼ਿਲਮ 'ਮਾਂ' ਨੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਬੱਬਲ ਰਾਏ, ਪ੍ਰਿੰਸ ਕੰਵਲਜੀਤ, ਵੱਡਾ ਗਰੇਵਾਲ, ਰਘੁਵੀਰ ਬੋਲੀ, ਅਤੇ ਆਰੂਸ਼ੀ ਸ਼ਰਮਾ ਦੀ ਇੱਕ ਸ਼ਾਨਦਾਰ ਕਾਸਟ ਦਾ ਵਾਅਦਾ ਕੀਤਾ ਹੈ। ਇੱਕ ਵੱਖਰੇ ਦ੍ਰਿਸ਼ਟੀਕੋਣ ਵਾਲੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਰਾਣਾ ਰਣਬੀਰ ਨੇ ਕਹਾਣੀ ਲਿਖੀ ਹੈ।ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਦੁਆਰਾ ਨਿਰਮਿਤ ਅਤੇ ਭਾਨਾ ਐਲ.ਏ. ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ।
ਗੀਤ ਬਾਰੇ ਗੱਲ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ, "ਮਾਂ ਦਾ ਪਿਆਰ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਉਸ ਤੋਂ ਬਿਨ੍ਹਾ ਦੁਨੀਆਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਇਹ ਫ਼ਿਲਮ ਹਮੇਸ਼ਾ ਤੋਂ ਹੀ ਮੇਰੇ ਜ਼ਹਿਨ ਵਿਚ ਸੀ ਅਤੇ ਉਮੀਦ ਹੈ ਕੇ ਇਹ ਗੀਤ ਜ਼ਰੂਰ ਤੁਹਾਡੇ ਦਿਲਾਂ ਨੂੰ ਛੂਹੇਗਾ।" ਸਾਗਾ ਮਿਊਜ਼ਿਕ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਇਸ ਸੁਰੀਲੇ ਅਤੇ ਭਾਵਪੂਰਤ ਗੀਤ ਨੂੰ ਜ਼ਰੂਰ ਸੁਣੋ।