ਫ਼ਿਲਮ 'ਗੋਡੇ ਗੋਡੇ ਚਾਅ' ਦਾ ਅਗਲਾ ਗੀਤ ' ਅੱਲ੍ਹੜਾਂ ਦੇ' ਗਿੱਧੇ ਦੇ ਜਨੂੰਨ ਨੂੰ ਉਜਾਗਰ ਕਰਦੀ ਪੁਰਾਣੇ ਸੰਸਾਰ ਦੀ ਤਸਵੀਰ ਨੂੰ ਦਰਸਾਉਂਦੀ ਹੈ

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਗੀਤ ਨੂੰ ਨੈਸ਼ਨਲ ਐਵਾਰਡ ਜੇਤੂ ਕ੍ਰੂਤੀ ਮਹੇਸ਼ ਨੇ ਕੋਰੀਓਗ੍ਰਾਫ ਕੀਤਾ ਹੈ

photo

 

ਸੋਨਮ ਬਾਜਵਾ ਅਤੇ ਤਾਨੀਆ ਨੇ ਜ਼ੀ ਸਟੂਡੀਓਜ਼ ਅਤੇ ਵੀ.ਐੱਚ. ਐਂਟਰਟੇਨਮੈਂਟ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਅਗਲਾ ਗੀਤ ' ਅੱਲ੍ਹੜਾਂ ਦੇ' ਵਿੱਚ ਗਿੱਧੇ ਦੇ ਜਨੂੰਨ ਨੂੰ ਉਜਾਗਰ ਕਰਦੇ ਹੋਏ ਪੁਰਾਣੇ ਸੰਸਾਰ ਨੂੰ ਦਰਸਾਇਆ ਹੈ।

ਇਸ ਗੀਤ ਨੂੰ ਨੈਸ਼ਨਲ ਐਵਾਰਡ ਜੇਤੂ ਕ੍ਰੂਤੀ ਮਹੇਸ਼ ਨੇ ਕੋਰੀਓਗ੍ਰਾਫ ਕੀਤਾ ਹੈ

ਜ਼ੀ ਸਟੂਡੀਓਜ਼ ਅਤੇ ਵੀ.ਐੱਚ. ਐਂਟਰਟੇਨਮੈਂਟ ਨੇ ਆਪਣੀ ਆਉਣ ਵਾਲੀ ਫਿਲਮ 'ਗੋਡੇ ਗੋਡੇ ਚਾਅ' ਦਾ ਦੂਜਾ ਗੀਤ 'ਅੱਲ੍ਹੜਾਂ ਦੇ' ਰਿਲੀਜ਼ ਕੀਤਾ ਹੈ। ਇਸ ਊਰਜਾਵਾਨ ਟਰੈਕ ਵਿੱਚ ਤਾਨੀਆ, ਸੋਨਮ ਬਾਜਵਾ, ਨਿਰਮਲ ਰਿਸ਼ੀ ਸਭ ਕੁਝ ਭੁੱਲ ਕੇ ਅਤੇ ਕ੍ਰੂਤੀ ਮਹੇਸ਼ ਦੀ ਕੋਰੀਓਗ੍ਰਾਫੀ 'ਤੇ ਗਿੱਧਾ ਪੇਸ਼ ਕਰ ਰਹੇ ਹਨ।

ਗੀਤ ਨੂੰ ਲਿਖਿਆ ਹੈ ਕਪਤਾਨ ਨੇ, ਸੰਗੀਤ ਦਿੱਤਾ ਹੈ ਐੱਨ.ਵੀ ਨੇ ਅਤੇ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ।  'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫਿਲਮ 'ਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ ਬਿੰਦਰਖੀਆ ਅਤੇ ਗੁਰਜੈਜ਼ ਮੁੱਖ ਭੂਮਿਕਾਵਾਂ 'ਚ ਹਨ।