'ਅਰਦਾਸ ਕਰਾਂ' ਦੇ ਤੀਜੇ ਗੀਤ 'ਬਚਪਨ' ਵਿਚ ਦਿਖਾਈ ਦੇਵੇਗੀ ਬਚਪਨ ਦੀ ਝਲਕ

ਏਜੰਸੀ

ਮਨੋਰੰਜਨ, ਪਾਲੀਵੁੱਡ

ਅਰਦਾਸ ਕਰਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ

Gippy Grewal

ਜਲੰਧਰ: ਸਾਲ 2016 ਵਿਚ ਪੰਜਾਬੀ ਫ਼ਿਲਮ 'ਅਰਦਾਸ' ਆਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹੁਣ ਤਿੰਨ ਸਾਲ ਬਾਅਦ ਗਿੱਪੀ ਗਰੇਵਾਲ ਇਸ ਫ਼ਿਲਮ ਦਾ ਸੀਕੁਅਲ 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਪੋਸਟਰ, ਟ੍ਰੇਲਰ ਰਿਲੀਜ਼ ਹੋ ਚੁੱਕੇ ਹਨ। ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਨੇ ਦਿੱਤੀ ਸੀ। ਇਸ ਤੋਂ ਬਾਅਦ ਇਸ ਦੇ 2 ਚੈਪਟਰ ਅਤੇ 3 ਗੀਤ ਰਿਲੀਜ਼ ਹੋ ਚੁੱਕੇ ਹਨ।

ਜਿਹਨਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਹ ਫ਼ਿਲਮ ਵੀ ਅਰਦਾਸ ਵਾਂਗ ਸੰਜੀਦਾ ਵਿਸ਼ੇ 'ਤੇ ਆਧਾਰਿਤ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਹੈ। ਪੰਜਾਬੀ ਫ਼ਿਲਮਾਂ ਵਿਸ਼ੇ ਪੱਖੋਂ ਬੇਹੱਦ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ ਫ਼ਿਲਮਾਂ ਵਿਚ ਉਹਨਾਂ ਵਿਸ਼ਿਆਂ ਨੂੰ ਛੂਹਣਾ ਬਹੁਤ ਜ਼ਰੂਰੀ ਹੁੰਦਾ ਹੈ ਜੋ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੋਣ। ਇਹ ਫ਼ਿਲਮ ਜ਼ਿੰਦਗੀ ਦੇ ਰੰਗਾਂ ਨਾਲ ਭਰੀ ਹੋਈ ਹੈ।

ਇਸ ਫ਼ਿਲਮ ਦੇ ਗੀਤਾਂ 'ਤੇ ਚੈਪਟਰਾਂ ਨੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਲੋਕ ਹੈਰਾਨ ਹਨ ਕਿ ਅਜਿਹੇ ਵਿਸ਼ਿਆਂ ਤੇ ਵੀ ਫ਼ਿਲਮਾਂ ਬਣ ਸਕਦੀਆਂ ਹਨ। ਇਸ ਦੇ ਚੈਪਟਰ 2 ਵਿਚ ਜ਼ਿੰਦਗੀ ਦੇ ਵੱਖ ਵੱਖ ਰੰਗ ਪੇਸ਼ ਕੀਤੇ ਗਏ ਹਨ। ਚੈਪਟਰ 1 ਵਿਚ ਯੋਗਰਾਜ ਸਿੰਘ ਦੀ ਇਕ ਵੀਡੀਉ ਸਾਹਮਣੇ ਆਈ ਸੀ ਜੋ ਕਿ ਸੋਸ਼ਲ ਮੀਡੀਆ 'ਤੇ ਬਹੁਤ ਜਨਤਕ ਹੋਈ ਸੀ। ਯੋਗਰਾਜ ਸਿੰਘ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਹਨ।

ਉਹਨਾਂ ਇਸ ਵੀਡੀਉ ਵਿਚ ਦਸਿਆ ਸੀ ਕਿ ਉਹ ਇਸ ਫ਼ਿਲਮ ਦੇ ਚੈਪਟਰ, ਹਰ ਇਕ ਕਿਰਦਾਰ ਦੀ ਕਹਾਣੀ ਨੂੰ ਰਿਲੀਜ਼ ਕਰਨਗੇ। ਇਸ ਫ਼ਿਲਮ ਦੇ ਪਹਿਲੇ ਗੀਤ ਸਤਿਗੁਰ ਪਿਆਰੇ ਨੂੰ ਸੁਨਿਧੀ ਚੌਹਾਨ ਤੇ ਦੇਵੇਂਦਰ ਪਾਲ ਨੇ ਗਾਇਆ ਹੈ। ਇਸ ਨੂੰ ਯੂਟਿਊਬ 'ਤੇ ਹੁਣ ਤਕ ਲਗਭਗ 1.4 ਮਿਲੀਅਨ ਦੇਖਿਆ ਗਿਆ ਹੈ। ਇਸ ਗੀਤ ਨੂੰ ਇਸ ਤਰੀਕੇ ਨਾਲ ਫਿਲਮਾਇਆ ਗਿਆ ਕਿ ਦਰਸ਼ਕਾਂ ਨੂੰ ਲੱਗੇ ਕਿ ਸੱਚ ਬਾਣੀ ਨਾਲ ਜੁੜ ਰਹੇ ਹਨ।

ਇਸ ਫ਼ਿਲਮ ਦੇ ਦੂਜੇ ਗੀਤ ਤੇਰੇ ਰੰਗ ਨਿਆਰੇ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਗੀਤ ਨੂੰ ਨਛੱਤਰ ਸਿੰਘ ਨੇ ਗਾਇਆ ਹੈ। ਇਸ ਤੋਂ ਬਾਅਦ ਇਸ ਫ਼ਿਲਮ ਦਾ ਤੀਜਾ ਗਾਣਾ ਜੋ ਕਿ ਅੱਜ ਸ਼ਾਮ 6 ਵਜੇ ਰਿਲੀਜ਼ ਹੋਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਫ਼ਿਲਮ ਦੇ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾਵੇਗਾ।