Babbal Rai Wedding News: ਕੌਣ ਹੈ ਅਦਾਕਾਰਾ ਆਰੂਸ਼ੀ ਸ਼ਰਮਾ, ਜਿਸ ਦਾ ਬੱਬਲ ਰਾਏ ਨਾਲ ਹੋਇਆ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮਿਸ ਇੰਟਰਕੌਂਟੀਨੈਂਟਲ ਇੰਡੀਆ ਦਾ ਖ਼ਿਤਾਬ ਜਿੱਤ ਚੁੱਕੀ ਹੈ ਆਰੂਸ਼ੀ ਸ਼ਰਮਾ

Who is Aarushi Sharma, Wife of Babbal Rai wedding news

Who is Aarushi Sharma, Wife of Babbal Rai? ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਉਨ੍ਹਾਂ ਦਾ ਵਿਆਹ ਅਦਾਕਾਰਾ ਆਰੂਸ਼ੀ ਸ਼ਰਮਾ ਨਾਲ ਹੋਇਆ ਹੈ।  ਇਹ ਜੋੜਾ ਕਾਫ਼ੀ ਸਮੇਂ ਤੋਂ ਰਿਸ਼ਤੇ ਵਿਚ ਸੀ। ਇਨ੍ਹਾਂ ਨੇ ਆਪਣੇ ਰਿਸ਼ਤੇ ਦੀਆਂ ਖ਼ਬਰਾਂ ਲੁਕੋ ਕੇ ਰੱਖੀਆਂ ਸਨ ਪਰ 
ਹੁਣ ਉਨ੍ਹਾਂ ਦਾ ਵਿਆਹ ਹੋ ਗਿਆ ਹੈ।

ਹੁਣ ਬੱਬਲ ਰਾਏ ਦੇ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਬੱਦਲ ਰਾਏ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਵਾਲੀ ਅਦਾਕਾਰਾ ਆਰੂਸ਼ੀ ਸ਼ਰਮਾ ਕੌਣ ਹੈ। ਦੱਸ ਦੇਈਏ ਕਿ ਆਰੂਸ਼ੀ ਸ਼ਰਮਾ ਇਕ ਜਾਣਿਆ ਮਾਣਿਆ ਨਾਂ ਹੈ। ਉਹ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਤੋਂ ਹੈ। ਸ਼ਰਮਾ ਨੇ 2015 ਵਿਚ ਮਿਸ ਦੀਵਾਦੇ ਤੀਜੇ ਐਡੀਸ਼ਨ ਵਿਚ ਹਿੱਸਾ ਲਿਆ ਅਤੇ ਉਸ ਨੂੰ ਫ਼ਾਈਨਲਿਸਟ ਵਜੋਂ ਚੁਣਿਆ ਗਿਆ।

2016 ਵਿਚ ਉਸ ਨੇ ਸੇਨੋਰੀਟਾ ਇੰਡੀਆ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਮਿਸ ਇੰਟਰਕੌਂਟੀਨੈਂਟਲ ਇੰਡੀਆ ਦਾ ਖ਼ਿਤਾਬ ਜਿੱਤਿਆ। ਇਸ ਤੋਂ ਬਾਅਦ ਉਸ ਨੇ ਕੋਲੰਬੋ, ਸ਼੍ਰੀਲੰਕਾ ਵਿੱਚ ਆਯੋਜਿਤ ਮਿਸ ਇੰਟਰਕੌਂਟੀਨੈਂਟਲ 2016 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇੰਨਾ ਹੀ ਨਹੀਂ ਉਹ ਕਈ ਪੰਜਾਬੀ ਸੰਗੀਤ ਵੀਡੀਓਜ਼ ਵਿੱਚ ਦਿਖਾਈ ਦੇ ਚੁੱਕੇ ਹਨ। 
 

(For more news apart from “Who is Aarushi Sharma, Wife of Babbal Rai wedding news, ” stay tuned to Rozana Spokesman.)