ਝੱਲੀ ਸਰਗੁਣ ਨੇ ਦੱਸਿਆ ਕਿਉਂ ਕਰਦੀ ਹੈ ਐਨੀ ਪਾਗਲਪੰਤੀ

ਏਜੰਸੀ

ਮਨੋਰੰਜਨ, ਪਾਲੀਵੁੱਡ

ਝੱਲੇ' ਅਮਰਜੀਤ ਸਿੰਘ ਸਰੋਂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ

Special Interview with Sargon Mehta

ਜਲੰਧਰ: ਪੰਜਾਬੀ ਕਮੇਡੀਅਨ ਬੀਨੂੰ ਢਿੱਲੋਂ ਅਤੇ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਆਪਣੀ ਆਉਣ ਵਾਲੀ ਪੰਜਾਬੀ ਕਾਮੇਡੀ ਫਿਲਮ 'ਝੱਲੇ' ਦੀ ਰਿਲੀਜ਼ ਲਈ ਤਿਆਰ ਹਨ। ਫਿਲਮ ਦਾ ਟ੍ਰੇਲਰ ਹਾਲ ਹੀ ਵਿਚ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਇਸ ਵਿਚ ਸਰਗੁਣ ਅਤੇ ਬਿੰਨੂ ਦੋਵਾਂ ਮਾਨਸਿਕ ਤੌਰ ਤੇ ਅਸਥਿਰ ਲੋਕਾਂ ਦੀ ਇੱਕ ਦੂਜੇ ਦੇ ਪਿਆਰ ਵਿਚ ਪੈਣ ਦੀ ਭੂਮਿਕਾ ਅਦਾ ਕਰਦੇ ਹਨ।

ਇਸ ਫਿਲਮ ਦੇ ਕਹਾਣੀ ਲੇਖਕ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਹਨ, ਜਿਨ੍ਹਾਂ ਨੇ ਪਹਿਲੀ ਫਿਲਮ “ਕਾਲਾ ਸ਼ਾਹ ਕਾਲਾ” ਬਣਾਈ ਸੀ ਜਿਸ ਨੂੰ ਦਰਸ਼ਕਾਂ ਨੇ ਅਥਾਹ ਪਿਆਰ ਦਿੱਤਾ ਸੀ ਅਤੇ ਇਹ ਉਨ੍ਹਾਂ ਦੀ ਦੂਜੀ ਫਿਲਮ ਹੈ। ਫਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਫਿਲਮ ਦਾ ਦਿਲਕਸ਼ ਸੰਗੀਤ ਗੁਰਨਾਮ ਭੁੱਲਰ ਦਾ ਹੈ ਅਤੇ ਦੋ ਗੀਤਾਂ ਨੂੰ ਉਸ ਨੇ ਸੁਰੀਲੇ ਸੁਰ ਵੀ ਦਿੱਤੇ ਹਨ ਜੋ ਇਨ੍ਹਾਂ ਦਿਨਾਂ ਵਿਚ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਮਨਾਂ ਤੇ ਛਾਏ ਹੋਏ ਹਨ।

ਫਿਲਮ “ਝੱਲੇ” 15 ਨਵੰਬਰ ਨੂੰ ਪੰਜਾਬ ਅਤੇ ਵਿਦੇਸ਼ਾਂ ਵਿਚ ਇਕੋ ਸਮੇਂ ਰਿਲੀਜ਼ ਹੋ ਰਹੀ ਹੈ। ਫਿਲਮ ਵਿਚ ਪ੍ਰਸਿੱਧ ਅਦਾਕਾਰਾ ਜਤਿੰਦਰ ਕੌਰ, ਪਵਨ ਮਲਹੋਤਰਾ, ਹਰਪ੍ਰੀਤ ਸੰਘਾ, ਗੁਰਿੰਦਰ ਡਿੰਪੀ ਅਤੇ ਬਨਿੰਦਰ ਬਨੀ ਨੇ ਵੀ ਆਪਣੀ ਅਦਾ ਦੇ ਜ਼ੌਹਰ ਦਿਖਾਏ ਹਨ।   

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।