ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੱਬੂ ਮਾਨ ਨੂੰ ਲੈ ਕੇ ਕਹੀ ਵੱਡੀ ਗੱਲ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮੇਰਾ ਪੁੱਤ ਤਾਂ ਚਲਾ ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦਾ ਪੁੱਤਰ ਨਾ ਜਾਵੇ।

Balkaur Singh, Sidhu Moosewala

 

ਚੰਡੀਗੜ੍ਹ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਫਿਰ ਉਹਨਾਂ ਦੇ ਘੜ ਆਏ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਸਾਡੇ ਲਈ ਲੀਡਰ ਬਣਨ ਦੇ ਰਾਹ ਖੁੱਲੇ ਹਨ ਅਤੇ ਜੇਕਰ ਕਿਸਮਤ ਵਿਚ ਹੋਇਆ ਤਾਂ ਬਣ ਜਾਵਾਂਗੇ। ਸੱਥਰ ਤੋਂ ਕੋਈ ਲੀਡਰ ਨਹੀਂ ਬਣਦਾ ਹੈ।  ਬਲਕੌਰ ਸਿੰਘ ਨੇ ਕਿਹਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ। ਮੇਰੀ ਲੜਾਈ ਸਿਰਫ਼ ਮੇਰੇ ਸਿੱਧੂ ਲਈ ਨਹੀਂ ਹੈ।  ਹੁਣ ਸਾਡੇ ਕੋਲ ਗਵਾਉਣ ਲਈ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਤਾਂ ਚਲਾ ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦਾ ਪੁੱਤਰ ਨਾ ਜਾਵੇ।

ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਅਪਣੇ ਸੰਬੋਧਨ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦਾ ਨਾਂ ਵੀ ਲਿਆ ਅਤੇ ਕਿਹਾ ਕਿ ਬੀਤੇ ਦਿਨੀਂ ਮਾਨ ਸਾਬ੍ਹ ਕਹਿ ਰਹੇ ਸੀ ਕਿ ਉਹਨਾਂ ਦਾ ਕੋਈ ਝਗੜਾ ਨਹੀਂ ਸੀ, ਉਹਨਾਂ ਦਾ ਸਿਰਫ਼ ਸਟੇਜੀ ਰੌਲਾ ਸੀ ਤੇ ਮੈਂ ਵੀ ਇਸ ਗੱਲ ਨੂੰ ਮੰਨਦਾ ਹਾਂ ਹੋਰ ਸਾਡਾ ਕੋਈ ਵੱਟ ਦਾ ਰੌਲਾ ਨਹੀਂ ਸੀ, ਸਟੇਜ ਦਾ ਹੀ ਸੀ ਕਿਉਂਕਿ ਸਿੱਧੂ ਨੇ ਅਪਣੀ ਮਿਹਨਤ ਨਾਲ ਵੱਡੀਆਂ ਸਟੇਜਾਂ 'ਤੇ ਕਬਜ਼ਾ ਕੀਤਾ ਸੀ।