ਪਰਵਾਰਕ ਰਿਸ਼ਤਿਆਂ ਬਾਰੇ ਜਾਣੂ ਕਰਵਾਏਗੀ ਬਿਨੂੰ ਢਿੱਲੋਂ ਦੀ ਫ਼ਿਲਮ 'ਨੌਕਰ ਵਹੁਟੀ ਦਾ'
ਇਹ ਇੱਕ ਪਰਿਵਾਰਿਕ ਡਰਾਮਾ ਹੈ ਜਿਸ ਵਿਚ ਕਾਮੇਡੀ ਦਾ ਤੜਕਾ ਹੈ ਜਿਸ ਨੂੰ ਲੋਕ ਯਕੀਨਨ ਦੇਖਣਾ ਪਸੰਦ ਕਰਨਗੇ।
ਜਲੰਧਰ: ਸੰਜੀਵ ਕੁਮਾਰ ਅਤੇ ਰੰਗਰੇਜ਼ਾ ਫਿਲਮਸ, ਓਮਜੀ ਗਰੁੱਪ ਅਤੇ ਸਮੀਪ ਕੰਗ ਦੇ ਨਾਲ ਆਪਣੀ ਆਉਣ ਵਾਲੀ ਪੰਜਾਬੀ ਪਰਿਵਾਰਿਕ ਡਰਾਮਾ ਫਿਲਮ 'ਨੌਕਰ ਵਹੁਟੀ ਦਾ' ਦਾ ਐਲਾਨ ਬਹੁਤ ਦਿਨ ਪਹਿਲਾਂ ਹੋ ਚੁੱਕਿਆ ਹੈ। ਇਸ ਦੀ ਜਾਣਕਾਰੀ ਰੋਹਿਤ ਕੁਮਾਰ ਨੇ ਦਿੱਤੀ ਹੈ। ਇਸ ਫਿਲਮ ਵਿਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਮੁੱਖ ਕਿਰਦਾਰ ਨਿਭਾਉਣਗੇ। ਇਹਨਾਂ ਦੇ ਨਾਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਉਣਗੇ।
'ਨੌਕਰ ਵਹੁਟੀ ਦਾ' ਨੂੰ ਡਾਇਰੈਕਟ ਕਰਨਗੇ ਸਮੀਪ ਕੰਗ। ਰੋਹਿਤ ਕੁਮਾਰ, ਸੰਜੀਵ ਕੁਮਾਰ, ਰੂਹੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਅਤੇ ਸਮੀਪ ਕੰਗ ਕਰਨਗੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਨੂੰ ਵੈਭਵ ਅਤੇ ਸ਼ੇਰਿਆ ਨੇ ਲਿਖਿਆ ਹੈ। ਇਸ ਮੌਕੇ ਤੇ ਫਿਲਮ ਦੇ ਮੁੱਖ ਅਦਾਕਾਰ, ਬਿੰਨੂ ਢਿੱਲੋਂ ਨੇ ਕਿਹਾ, "ਮੈਂ ਆਪਣੀ ਹਰ ਫਿਲਮ ਨਾਲ ਕੁਝ ਅਲੱਗ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਸੋਨੇ ਤੇ ਸੁਹਾਗਾ ਉਸ ਟਾਇਮ ਹੁੰਦਾ ਹੈ ਜਦੋਂ ਮੈਂਨੂੰ ਉਸ ਵਿਚ ਕਾਮੇਡੀ ਕਰਨ ਦਾ ਮੌਕਾ ਮਿਲਦਾ ਹੈ।
'ਨੌਕਰ ਵਹੁਟੀ ਦਾ' ਵਿਚ ਵੀ ਮੇਰਾ ਕਿਰਦਾਰ ਬਹੁਤ ਹੀ ਅਲੱਗ ਹੈ। ਇਹ ਇੱਕ ਪਰਿਵਾਰਿਕ ਡਰਾਮਾ ਹੈ ਜਿਸ ਵਿਚ ਕਾਮੇਡੀ ਦਾ ਤੜਕਾ ਹੈ ਜਿਸ ਨੂੰ ਲੋਕ ਯਕੀਨਨ ਦੇਖਣਾ ਪਸੰਦ ਕਰਨਗੇ। ਜਹਾਜ ਦੇ ਕਪਤਾਨ, ਸਮੀਪ ਕੰਗ ਨੇ ਕਿਹਾ, "ਨੌਕਰ ਵਹੁਟੀ ਦਾ' ਜਿਵੇਂ ਇਸ ਦਾ ਟਾਇਟਲ ਕਾਮੇਡੀ ਹੈ, ਪਰ ਫਿਲਮ ਇੱਕ ਭਰਪੂਰ ਮਿਸ਼ਰਣ ਹੋਵੇਗੀ।
ਬਿਨੂੰ ਢਿਲੋਂ ਦਾ ਇਸ ਫ਼ਿਲਮ ਵਿਚ ਨਾਮ ਸ਼ਿਵਇੰਦਰ ਹੈ। ਸ਼ਿਵਇੰਦਰ ਇਕ ਪਰਵਾਰਕ ਵਿਅਕਤੀ ਹੈ ਅਤੇ ਉਹ ਇਕ ਗੀਤਕਾਰ ਬਣਨਾ ਚਾਹੁੰਦਾ ਹੈ। ਉਸ ਦੀ ਪਤਨੀ ਚਾਹੁੰਦੀ ਹੈ ਕਿ ਉਹ ਦੋਵਾਂ ਵਿਚੋਂ ਇਕ ਨੂੰ ਚੁਣੇ ਕਿਉਂ ਕਿ ਉਹ ਲੰਮੇ ਤੱਕ ਦੋਵੇਂ ਨਹੀਂ ਟਿਕ ਸਕਦੇ। ਪਰ ਇਸ ਤੋਂ ਪਹਿਲਾਂ ਕਿ ਸ਼ਿਵਇੰਦਰ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰਦਾ ਉਸ ਦੀ ਪਤਨੀ ਪਹਿਲਾਂ ਹੀ ਛੱਡ ਦਿੰਦੀ ਹੈ ਅਤੇ ਅਪਣੀ ਬੇਟੀ ਮੰਨਤ ਨੂੰ ਨਾਲ ਲੈ ਕੇ ਅਪਣੇ ਮਾਤਾ ਪਿਤਾ ਦੇ ਘਰ ਚਲੀ ਜਾਂਦੀ ਹੈ। ਜਦੋਂ ਉਸ ਦਾ ਸਹੁਰਾ ਪਰਵਾਰ ਉਸ ਨੂੰ ਅਪਣੇ ਘਰ ਨਹੀਂ ਰੱਖਦਾ ਤਾਂ ਉਹ ਡ੍ਰਾਈਵਰ ਬਣ ਕੇ ਜਾਂਦਾ ਹੈ।
ਪੂਰੀ ਸਟਾਰ ਕਾਸਟ ਬਹੁਤ ਹੀ ਜਬਰਦਸਤ ਹੈ ਅਤੇ ਮੈਂ ਸਭ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਹੀ ਉਤਸਾਹਿਤ ਹਾਂ।" ਪੰਜਾਬੀ ਸਿਨੇਮਾ ਲਗਾਤਾਰ ਤਰੱਕੀ ਕਰ ਰਿਹਾ ਹੈ। ਹੁਣ ਇਸ ਤਰਾਂ ਨਹੀਂ ਹੈ ਕਿ ਸਿਰਫ ਇੱਕ ਤਰਾਂ ਦਾ ਜ਼ੋਨਰ ਹੀ ਪ੍ਰਚਲਿਤ ਹੋਵੇ।
ਇੱਕ ਪਰਿਵਾਰਿਕ ਡਰਾਮਾ ਫਿਲਮ ਬਣਾਉਣਾ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈ। ਮੈਂ ਸਿਰਫ ਉਮੀਦ ਕਰਦਾ ਹਾਂ ਕਿ ਸਾਰੀ ਟੀਮ ਦੀ ਮੇਹਨਤ ਸਫਲ ਹੋਵੇ," ਫਿਲਮ ਦੇ ਪ੍ਰੋਡੂਸਰ ਰੋਹਿਤ ਕੁਮਾਰ ਨੇ ਕਿਹਾ। 'ਨੌਕਰ ਵਹੁਟੀ ਦਾ' 23 ਅਗਸਤ 2019 ਨੂੰ ਰਿਲੀਜ਼ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।