Bibi Rajini Film News: ਬੀਬੀ ਰਜਨੀ ਫ਼ਿਲਮ ਇਕ ਮੀਲ ਪੱਥਰ ਸਾਬਤ ਹੋਵੇਗੀ
Bibi Rajini Film News: ਇਹ ਫ਼ਿਲਮ ਵੀ ਸਾਨੂੰ ਸਾਰਿਆਂ ਨੂੰ ਅਪਣੇ ਪ੍ਰਵਾਰਾਂ ਸਮੇਤ ਦੇਖਣੀ ਚਾਹੀਦੀ ਹੈ
Bibi Rajini film will prove to be a milestone: ਪਿਛਲੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਧਾਰਮਕ ਤੇ ਇਤਿਹਾਸਕ ਫ਼ਿਲਮ ਹੈ। ਇਸ ਫ਼ਿਲਮ ’ਚ ਬੀਬੀ ਰਜਨੀ ਦਾ ਪ੍ਰਮਾਤਮਾ ਪ੍ਰਤੀ ਪਿਆਰ ਤੇ ਵਿਸ਼ਵਾਸ ਸਾਡੇ ਲਈ ਬਹੁਤ ਵੱਡੀ ਮਿਸਾਲ ਹੈ। ਇਸ ਫ਼ਿਲਮ ’ਚ ਇਹੋ ਵਿਖਾਇਆ ਗਿਆ ਹੈ ਕਿ ਸਾਨੂੰ ਪ੍ਰਮਾਤਮਾ ’ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ।
ਇਹ ਫ਼ਿਲਮ ਵੀ ਸਾਨੂੰ ਸਾਰਿਆਂ ਨੂੰ ਅਪਣੇ ਪ੍ਰਵਾਰਾਂ ਸਮੇਤ ਦੇਖਣੀ ਚਾਹੀਦੀ ਹੈ। ਜਿੰਨੇ ਵੀ ਲੋਕਾਂ ਨੇ ਇਹ ਫ਼ਿਲਮ ਦੇਖੀ, ਉਨ੍ਹਾਂ ਸਾਰਿਆਂ ਦੀਆਂ ਅੱਖਾਂ ਫ਼ਿਲਮ ਦੇ ਕੁੱਝ ਸੀਨ ਦੇਖਣ ਵੇਲੇ ਨਮ ਹੋ ਗਈਆਂ। ਬੀਬੀ ਰਜਨੀ ਅੱਜ ਤਕ ਦੀ ਸਭ ਤੋਂ ਵਧੀਆ ਪੰਜਾਬੀ ਫ਼ਿਲਮ ਹੈ।
ਸਾਡੀ ਸਾਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਧਾਰਮਕ ਅਤੇ ਇਤਿਹਾਸਕ ਫ਼ਿਲਮਾਂ ਜ਼ਰੂਰ ਬਣਾਉਣ। ਸਾਡਾ ਇਤਿਹਾਸ ਬਹੁਤ ਦੇਸ਼ ਭਗਤੀ, ਕੁਰਬਾਨੀਆਂ ਵਾਲਾ ਹੈ! ਇਸ ਤੋਂ ਪਹਿਲਾਂ ‘ਚਾਰ ਸਾਹਿਬਜ਼ਾਦੇ’ ਪੰਜਾਬੀ ਫ਼ਿਲਮ ਬਣੀ ਸੀ, ਉਸ ਫ਼ਿਲਮ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿਤਾ ਸੀ। ਹੁਣ ਬੀਬੀ ਰਜਨੀ ਫ਼ਿਲਮ ਨੂੰ ਵੀ ਲੋਕ ਪਿਆਰ ਦੇ ਰਹੇ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਧਾਰਮਕ ਅਤੇ ਇਤਿਹਾਸਕ ਫ਼ਿਲਮਾਂ ਬਣਨਗੀਆਂ। ਜਿਸ ਤੋਂ ਸਾਡੇ ਬੱਚਿਆਂ ਨੂੰ ਅਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ। ਸਾਡੇ ਬੱਚੇ ਜੋ ਅਪਣੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਨ, ਉਨ੍ਹਾਂ ਨੂੰ ਅਪਣੇ ਇਤਿਹਾਸ ਨਾਲ ਜੋੜਨ ਲਈ ਅਜਿਹੀਆਂ ਪੰਜਾਬੀ ਫ਼ਿਲਮਾਂ ਬਹੁਤ ਜ਼ਿਆਦਾ ਸਹਾਈ ਹੋਣਗੀਆਂ!
- ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ!