Godday Godday Chaa 2 News: ਪੰਜਾਬੀ ਫ਼ਿਲਮ 'ਗੋਡੇ-ਗੋਡੇ ਚਾਅ 2' ਦਾ ਗੀਤ 'ਬਿੱਲੋ' ਜੀ ਰਿਲੀਜ਼
Godday Godday Chaa 2 News: 21 ਅਕਤੂਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ ਫ਼ਿਲਮ
'Godday Godday Chaa 2' Movie News: ਪੰਜਾਬੀ ਫ਼ਿਲਮ 'ਗੋਡੇ ਗੋਡੇ ਚਾਅ 2' ਦਾ ਗੀਤ 'ਬਿੱਲੋ ਜੀ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਮਦਾਰ ਜੋੜੀ ਐਮੀ ਵਿਰਕ ਅਤੇ ਗੁਰਜੈਜ਼ ਨੇ ਆਪਣੀ ਸੋਹਣੀ ਆਵਾਜ਼ ਵਿਚ ਗਾਇਆ ਹੈ। ਗੀਤ ਵਿਚ ਤਾਨੀਆ ਦੇ ਭੰਗੜੇ ਨੇ ਵੀ ਕਮਾਲ ਕਰ ਦਿੱਤੀ। ਕਪਤਾਨ ਦੇ ਮਜ਼ੇਦਾਰ ਬੋਲ ਅਤੇ ਐਨ.ਵੀ. ਦੇ ਜ਼ੋਰਦਾਰ ਭੰਗੜੇ ਦੀਆਂ ਬੀਟਾਂ ਨਾਲ ਇਹ ਗਾਣਾ ਦਰਸਾਏਗਾ ਕਿ ਮੁੰਡੇ ਆਪਣੇ ਪਿਆਰ ਨੂੰ ਲੁਭਾਉਣ ਲਈ ਕਿੰਨੀਆਂ ਹੱਦਾਂ ਤੱਕ ਜਾ ਸਕਦੇ ਹਨ। ਇਹ ਗੀਤ ਇਸ ਸੀਜ਼ਨ ਦਾ ਸਭ ਤੋਂ ਵੱਡਾ ਲਵ ਐਂਥਮ ਗੀਤ ਬਣਨ ਲਈ ਤਿਆਰ ਹੈ।
ਐਮੀ ਵਿਰਕ ਨੇ ਬੋਲਦਿਆਂ ਕਿਹਾ ਕਿ ਗੀਤ 'ਬਿੱਲੋ ਜੀ' ਇੱਕ ਵਾਈਬ ਹੈ। ਇਹ ਇੱਕ ਚੰਚਲ, ਰੋਮਾਂਟਿਕ, ਅਤੇ ਭਰਪੂਰ ਭੰਗੜਾ ਟਰੈਕ ਹੈ, ਜਿਸ ਦੇ ਬੋਲ ਸੁਣਦੇ ਹੀ ਤੁਹਾਡਾ ਨੱਚਣ ਨੂੰ ਜੀਅ ਕਰ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਹਰ ਮੁੰਡੇ ਦਾ ਪਸੰਦੀਦਾ ਗੀਤ ਬਣ ਜਾਵੇਗਾ।" ਵਿਜੇ ਕੁਮਾਰ ਅਰੋੜਾ ਨੇ ਬੋਲਦਿਆਂ ਕਿਹਾ, ‘ਬਿੱਲੋ ਜੀ’ ਗੀਤ ਜ਼ਰੀਏ, ਅਸੀਂ ਚੁਲਬੁਲੇ ਤੇ ਵੱਡੇ ਪੱਧਰ ਦੇ ਪੰਜਾਬੀ ਰੋਮਾਂਸ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਫ਼ਿਲਮ ਵਿੱਚ ਐਮੀ ਵਿਰਕ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਫ਼ਿਲਮ ਵਿੱਚ ਹੋਰ ਅਦਾਕਾਰਾਂ ਵਿੱਚ ਗਿਤਾਜ ਬਿੰਦਰਖੀਆ, ਗੁਰਜੈਜ਼, ਨਿਰਮਲ ਰਿਸ਼ੀ, ਨਿਕੀਤ ਢਿੱਲੋਂ ਅਤੇ ਸਰਦਾਰ ਸੋਹੀ ਵਰਗੇ ਕਲਾਕਾਰ ਵੀ ਹਨ। ਦੱਸ ਦੇਈਏ ਕਿ ਫ਼ਿਲਮ "ਗੋਡੇ ਗੋਡੇ ਚਾਅ 2" ਆਪਣੇ ਪਿਛਲੇ ਪ੍ਰਸਿੱਧ ਭਾਗ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ, ਜਿਸ ਵਿੱਚ ਹਾਸਾ, ਤਿਉਹਾਰਾਂ ਦੀ ਰੌਣਕ ਅਤੇ ਇੱਕ ਮਜ਼ਬੂਤ ਸਮਾਜਕ ਸੰਦੇਸ਼ ਹੈ ਜੋ ਸੰਗੀਤ ਅਤੇ ਕਹਾਣੀ ਰਾਹੀਂ ਲਿੰਗ ਸਾਂਝ ਨੂੰ ਉਜਾਗਰ ਕਰਦੀ ਹੈ। ਇਹ ਫ਼ਿਲਮ ਵਿਜੈ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਜੀਂ ਸਟੂਡੀਓਜ਼ ਤੇ ਵੀਐਚ ਐਨਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ 21 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ, ਜੋ ਇਸ ਦੀਵਾਲੀ ਨੂੰ ਯਾਦਗਾਰ ਬਣਾਉਣ ਵਾਲੀ ਹੈ।