ਗੈਵੀ ਨੇ ਮਨਾਇਆ ਕੱਲ੍ਹ ਅਪਣਾ ਜਨਮ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਾਲੀਵੁੱਡ ਦੇ ਸਟਾਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚੋਂ ਇਕ ਸਟਾਰ ਅਜਿਹਾ ਹੈ ਜੋ ਕਿ ਅੱਜ ਅਪਣਾ.....

Gavie Chahal

ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਦੇ ਸਟਾਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚੋਂ ਇਕ ਸਟਾਰ ਅਜਿਹਾ ਹੈ ਜਿਸ ਨੇ ਕੱਲ੍ਹ ਅਪਣਾ ਜਨਮ ਦਿਨ ਮਨਾਇਆ ਹੈ। 'ਯਾਰਾਂ ਨਾਲ ਬਹਾਰਾਂ', 'ਪਿੰਕੀ ਮੋਗੇ ਵਾਲੀ', 'ਮਹਿੰਦੀ ਵਾਲੇ ਹੱਥ' ਅਤੇ 'ਯਾਰਾਨਾ' ਵਰਗੀਆਂ ਖੂਬਸੂਰਤ ‘ਤੇ ਦਿਲ ਨੂੰ ਛੂਹ ਜਾਣ ਵਾਲੀਆਂ ਪੰਜਾਬੀ ਫਿਲਮਾਂ ਨਾਲ ਵੱਡੇ ਪਰਦੇ ਦਾ ਸ਼ਿੰਗਾਰ ਬਣੇ ਗੈਵੀ ਚਾਹਲ ਨੇ ਕੱਲ੍ਹ ਅਪਣਾ 39ਵਾਂ ਜਨਮ ਦਿਨ ਮਨਾਇਆ। ਉਨ੍ਹਾਂ ਦਾ ਜਨਮ 11 ਨਵੰਬਰ 1978 'ਚ ਹੋਇਆ ਸੀ। ਦੱਸ ਦਈਏ ਕਿ ਗੈਵੀ ਚਹਿਲ ਨੇ ਸਾਲ 2005 'ਚ 'ਯਾਰਾਂ ਨਾਲ ਬਹਾਰਾਂ' ਨਾਲ ਡੈਬਿਊ ਕੀਤਾ ਸੀ।

ਇਸ ਫਿਲਮ ਪੂਰੇ ਪੰਜਾਬ ਵਿਚ ਪਾਲੀਵੁੱਡ ਸਿਨੇਮਾ ਦਾ ਨਾਂਅ ਰੌਸ਼ਨ ਕਰ ਦਿਤਾ ਸੀ। ਜਿਸ ਤੋਂ ਬਾਅਦ ਗੈਵੀ ਨੇ ਸੁਰਖੀਆਂ ਵਿਚ ਆਉਣਆ ਸ਼ੁਰੂ ਕਰ ਦਿਤਾ। ਸਾਲ 2006 'ਚ ਉਨ੍ਹਾਂ ਦੀ ਫਿਲਮ 'ਮਹਿੰਦੀ ਵਾਲੇ ਹੱਥ' ਆਈ ਸੀ, ਜਿਸ 'ਚ ਉਨ੍ਹਾਂ ਲੀਡ ਕਿਰਦਾਰ ਨਿਭਾਇਆ ਸੀ। ਇਸ ਫਿਲਮ ਵਿਚ ਉਹ ਪਹਿਲੀ ਵਾਰ ਲੀਡ ਕਿਰਦਾਰ ਵਿਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀ. ਵੀ. ਸੀਰੀਅਲ 'ਚ ਵੀ ਕਈ ਯਾਦਗਰ ਕਿਰਦਾਰ ਨਿਭਾਏ ਸਨ। ਦੱਸ ਦਈਏ ਕਿ ਗੈਵੀ ਚਹਿਲ ਨੇ ਹਮੇਸ਼ਾਂ ਹੀ ਵੱਡੇ ਬਜਟ ਵਾਲੇ ਹਿੰਦੀ ਲੜੀਵਾਰਾਂ ਰਾਹੀਂ ਛੋਟੇ ਪਰਦੇ 'ਤੇ ਵੀ ਅਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹਨ।

ਗੈਵੀ ਚਾਹਲ ਨੇ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਨੂੰ ਖੂਬ ਟੁੰਬਿਆ। ਉਨ੍ਹਾਂ ਨੇ ਬੱਬੂ ਮਾਨ ਦੀ ਫਿਲਮ 'ਤੇਰੇ ਇਸ਼ਕ ਨਚਾਇਆ' 'ਚ ਦਮਦਾਰ ਕਿਰਦਾਰ ਨਿਭਾਇਆ ਸੀ। 'ਮਰਜਾਵਾਂ', 'ਸਾਡਾ ਜਵਾਈ ਐੱਨ. ਆਰ. ਆਈ', 'ਪਿੰਡਾਂ ਵਿਚੋਂ ਪਿੰਡ ਸੁਣੀਦਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਗੈਵੀ ਚਾਹਲ ਨੇ ਕਬੀਰ ਖਾਨ ਨਿਰਦੇਸ਼ਤ ਫਿਲਮ 'ਏਕ ਥਾ ਟਾਈਗਰ' 'ਚ ਸਲਮਾਨ ਖਾਨ, ਰਣਵੀਰ ਸ਼ੈਰੀ, ਕੈਟਰੀਨਾ ਕੈਫ ਵਰਗੀਆਂ ਸ਼ਖਸੀਅਤਾਂ ਦੀ ਮੌਜੂਦਗੀ 'ਚ ਖੁਦ ਨੂੰ ਸਾਬਿਤ ਕਰ ਕੇ ਦਿਖਾਇਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਹਿੰਦੀ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ। 'ਏਕ ਥਾ ਟਾਈਗਰ' ਤੋਂ ਬਾਅਦ ਗੈਵੀ ਚਾਹਲ ਨੇ 'ਚੱਕ ਐਂਡ ਡਸਟਰ', 'ਹਮ ਸਭ ਉੱਲੂ ਹੈ', 'ਸਾਕੂ 363' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਗੈਵੀ ਨੇ ਹੁਣ ਤੱਕ ਦੇ ਫਿਲਮੀ ਸਫ਼ਰ ਵਿਚ ਅਪਣੇ ਆਪ ਨੂੰ ਨਿਖਾਰੀਆ ਹੈ।