ਭਰਪੂਰ ਕਾਮੇਡੀ ਵਾਲੀ ਫ਼ਿਲਮ 'ਝੱਲੇ' ਦੋ ਦਿਨ ਬਾਅਦ ਹੋਵੇਗੀ ਦਰਸ਼ਕਾਂ ਦੇ ਸਨਮੁੱਖ

ਏਜੰਸੀ

ਮਨੋਰੰਜਨ, ਪਾਲੀਵੁੱਡ

ਇਹਨਾਂ ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

Comedy film 'Jhalle' two day later

ਜਲੰਧਰ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਝੱਲੇ’ ਦੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਰਿਲੀਜ਼ ਹੋ ਰਹੇ ਹਨ। ਜੇ ਫਿਲਮ ਦੇ ਗੱਲ ਕਰੀਏ ਤਾ ਝੱਲੇ ਫ਼ਿਲਮ ਨੂੰ ਅਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਇਸ ਫ਼ਿਲਮ ‘ਚ ਡਾਇਲਾਗ ਰਾਕੇਸ਼ ਧਵਨ ਵੱਲੋਂ ਲਿਖੇ ਗਏ ਹਨ। 

ਦਮਦਾਰ ਕਹਾਣੀ ਅਤੇ ਬਹੁਤ ਹੀ ਆਹਲਾ ਥੀਮ। ਫਿਲਮ ਦਰਸਾਉਂਦੀ ਹੈ ਕਿ ਸੰਜੀਦਾ ਗੱਲ ਕਾਮੇਡੀ ਦੇ ਜ਼ਰੀਏ ਵੀ ਬਾਖੂਬੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ 15 ਨਵੰਬਰ ਨੂੰ ਕੈਨੇਡਾ ਅਤੇ ਅਮਰੀਕਾ ਵਿਚਲੇ ਉਨ੍ਹਾਂ ਸਾਰੇ ਸਿਨੇਮਾ ਘਰਾਂ ਵਿਚ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਨ੍ਹਾਂ ਸਿਨੇਮਾ ਘਰਾਂ ਵਿਚ ਅਕਸਰ ਪੰਜਾਬੀ ਫਿਲਮਾਂ ਲੱਗਦੀਆਂ ਹਨ।

ਫਿਲਮ ਦੇ ਡਿਸਟ੍ਰੀਬਿਊਟਰ ਲੱਕੀ ਸੰਧੂ ਨੇ ਦੱਸਿਆ ਕਿ ਇਹ ਇਕ ਕਾਮੇਡੀ ਫਿਲਮ ਹੈ, ਜਿਸ ਵਿਚ ਸਭ ਕੁਝ ਬੜਾ ਸਹਿਜ ਵਾਪਰਦਾ ਹੈ, ਕੁਝ ਵੀ ਗ਼ੈਰ-ਕੁਦਰਤੀ ਜਾਂ ਬੇਲੋੜਾ ਨਹੀ ਲੱਗਦਾ ਅਤੇ ਹਾਸਾ ਆਪਣੇ ਆਪ ਨਿਕਲਦਾ ਹੈ। ਇਸ ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸਰੋਤਿਆਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਯੂਟਿਊਬ ਤੇ ਇਸ ਗੀਤ ਦੇ 1,007,653 ਤੋਂ ਵੀ ਵੱਧ ਵਿਊਸਜ ਹੋ ਚੁਕੇ ਹਨ। ਬਿੰਨੂ ਤੇ ਸਰਗੁਣ ਤੋਂ ਇਲਾਵਾ ਇਸ ਫ਼ਿਲਮ ਵਿਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲਹੋਤਰਾ, ਜਤਿੰਦਰ ਕੌਰ ਵਰਗੇ ਨਾਮੀ ਚਿਹਰੇ ਵੀ ਨਜ਼ਰ ਆਉਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।