ਗੀਤਕਾਰ ਗੁਰਨਾਮ ਗਾਮਾ ਨਹੀਂ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

''ਐਨਾ ਤੈਨੂੰ ਪਿਆਰ ਕਰਾਂ,  ਡਰਾਮਾ-ਡਰਾਮਾ ਸੱਭ ਡਰਾਮਾ, ਕਿਵੇਂ ਚਿਣ ਦੈਂ ਸੋਹਣਿਆ, ਤੈਨੂੰ ਯਾਦ ਤੇ ਕਰਾਂ ਜੇ ਕਦੇ ਭੁੱਲਿਆ ਹੋਵਾਂ, ਕਲਯੁੱਗ ਹੈ ਕਲਯੁਗ,

File photo

ਫ਼ਿਰੋਜ਼ਪੁਰ 13 ਅਪ੍ਰੈਲ (ਪਪ) : ''ਐਨਾ ਤੈਨੂੰ ਪਿਆਰ ਕਰਾਂ,  ਡਰਾਮਾ-ਡਰਾਮਾ ਸੱਭ ਡਰਾਮਾ, ਕਿਵੇਂ ਚਿਣ ਦੈਂ ਸੋਹਣਿਆ, ਤੈਨੂੰ ਯਾਦ ਤੇ ਕਰਾਂ ਜੇ ਕਦੇ ਭੁੱਲਿਆ ਹੋਵਾਂ, ਕਲਯੁੱਗ ਹੈ ਕਲਯੁਗ, ਵਰਗੇ ਸੈਂਕੜੇ ਹਿੱਟ ਗੀਤਾਂ ਦੇ ਰਚਿਤਾ ਪ੍ਰਸਿੱਧ ਗੀਤਕਾਰ ਗੁਰਨਾਮ ਗਾਮਾ ਅੱਜ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਪੰਜਾਬੀ ਇੰਡਸਟਰੀ ਵਿੱਚ ਲਗਾਤਾਰ ਸੁਪਰਹਿੱਟ ਲਿਖਣ ਵਾਲੇ ਗੁਰਨਾਮ ਗਾਮਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ,

ਉਹਨਾਂ ਨੂੰ ਲੀਵਰ ਦੀ ਸਮੱਸਿਆ ਸੀ ਅਤੇ ਕਈ ਸਾਲਾਂ ਤੋਂ ਸਿਹਤਯਾਬ ਨਹੀਂ ਹੋ ਰਹੇ ਸਨ। ਪਰ ਆਖ਼ਿਰ ਜ਼ਿੰਦਗੀ ਦੁ ਜੰਗ ਹਾਰ ਗਏ ਅਤੇ ਫਾਨੀ ਸੰਸਾਰ ਨੂੰ  ਅਲਵਿਦਾ ਆਖ ਗਏ।