ਤਾਲਾਬੰਦੀ ਦੌਰਾਨ ਫ਼ਿਲਮੀ ਡਾਇਰੈਕਟਰ, ਅਦਾਕਾਰ, ਗਾਇਕ ਅਤੇ ਗੀਤਕਾਰਾਂ ਦਾ ਕਿਵੇਂ ਬੀਤ ਰਹੇ ਹਨ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕੋਰੋਨਾ ਵਾਇਰਸ ਨਾਮਕ ਭਿਆਨਕ ਬਿਮਾਰੀ ਨੇ ਅਪਣੇ ਪੈਰ ਇਸ ਕਦਰ ਪਸਾਰ ਲਏ ਹਨ ਕਿ ਪ੍ਰਸ਼ਾਸਨ ਨੂੰ ਤਾਲਾਬੰਦੀ ਕਰ ਕੇ ਹੀ ਲੋਕਾਂ ਨੂੰ ਇਸ ਤੋਂ ਬਚਾਉਣ ਦਾ ਹੱਲ

File Photo

ਜਗਰਾਉਂ, 13 ਮਈ (ਅਜੀਤ ਸਿੰਘ ਅਖਾੜਾ): ਕੋਰੋਨਾ ਵਾਇਰਸ ਨਾਮਕ ਭਿਆਨਕ ਬਿਮਾਰੀ ਨੇ ਅਪਣੇ ਪੈਰ ਇਸ ਕਦਰ ਪਸਾਰ ਲਏ ਹਨ ਕਿ ਪ੍ਰਸ਼ਾਸਨ ਨੂੰ ਤਾਲਾਬੰਦੀ ਕਰ ਕੇ ਹੀ ਲੋਕਾਂ ਨੂੰ ਇਸ ਤੋਂ ਬਚਾਉਣ ਦਾ ਹੱਲ ਲੱਭਿਆ ਜਾ ਰਿਹਾ ਹੈ। ਅਜਿਹੇ ’ਚ ਜਿਥੇ ਪੂਰੀ ਦੁਨੀਆਂ ਦਾ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕਾ ਹੈ, ਉਥੇ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਵੀ ਪੂਰਨ ’ਤੇ ਤਾਲਾਬੰਦੀ ਦੀ ਪਾਲਣਾ ’ਚ ਮਸ਼ਰੂਫ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਡਾਇਰੈਕਟਰ, ਅਦਾਕਾਰ, ਗਾਇਕ ਅਤੇ ਗੀਤਕਾਰ ਅਪਣੇ ਇਸ ਵਿਹਲੇ ਸਮੇਂ ਨੂੰ ਕਿਸ ਢੰਗ ਨਾਲ ਬਤੀਤ ਕਰਦੇ ਹਨ।
ਫ਼ਿਲਮਾਂ ਦੇਖਦਾ ਹਾਂ ਅਤੇ ਆਉਣ ਵਾਲੀਆਂ ਫ਼ਿਲਮਾਂ ਦੀਆਂ ਤਿਆਰੀਆਂ ’ਚ ਲੱਗਾ ਰਹਿੰਦਾ ਹਾਂ : ਡਾਇਰੈਕਟਰ ਸਿਮਰਜੀਤ ਸਿੰਘ
 ਫ਼ਿਲਮ ਡਾਇਰੈਕਟਰ ਸਿਮਰਜੀਤ ਸਿੰਘ ਨਾਲ ਜਦੋਂ ਲਾਕਡਾਊਨ ਵਿਚ ਸਮਾਂ ਬਿਤਾਉਣ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਜਦੋਂ ਤੋਂ ਲਾਕਡਾਊਨ ਹੋਇਆ ਹੈ, ਉਹ ਉਸ ਦਿਨ ਤੋਂ ਘਰ ਵਿਚ ਹੀ ਹਨ ਅਤੇ ਵੱਧ ਤੋਂ ਵੱਧ ਸਮਾਂ ਫਿਲਮਾਂ ਦੇਖਣ ’ਚ ਲੰਘਾ ਰਹੇ ਹਨ। 
ਲਿਖਣ ਤੇ ਗਾਉਣ ਤੋਂ ਇਲਾਵਾ ਬੱਚਿਆਂ ’ਚ ਸਮਾਂ ਲੰਘਾਉਣ ਤੋਂ ਜ਼ਿਆਦਾ ਤਰਜੀਹ ਦਿੰਦਾਂ : ਵੀਤ ਬਲਜੀਤ
ਪ੍ਰਸਿੱਧ ਗਾਇਕ ਤੇ ਗੀਤਕਾਰ ਵੀਤ ਬਲਜੀਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉਠ ਕੇ ਨਾਸ਼ਤਾ ਕਰਨ ਤੋਂ ਬਾਅਦ ਅਪਣੇ ਬੇਟੇ ਨਾਲ ਖੇਡਣ ’ਚ ਜ਼ਿਆਦਾ ਤਰਜ਼ੀਹ ਦਿੰਦਾ ਹਾਂ। ਵੀਤ ਬਲਜੀਤ ਨੇ ਦਸਿਆ ਕਿ ਇਸ ਤੋਂ ਬਾਅਦ ਫਿਰ ਰਿਆਜ਼ ਕਰਨ ਅਤੇ ਲਿਖਣ ਲਈ ਸਮਾਂ ਕੱਢਦਾ ਹਾਂ।

ਤਾਲਾਬੰਦੀ ਦੌਰਾਨ ਜ਼ਿੰਦਗੀ ਜਿਉਣ ਦੀ ਅਸਲ ਜਾਂਚ ਨੂੰ ਸਮਝਣ ਦੀ ਲੋੜ: ਗਾਇਕ ਸੁਖਵਿੰਦਰ ਸੁੱਖੀ
ਗਾਇਕ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ’ਚ ਕੋਈ ਜ਼ਿਆਦਾ ਫ਼ਰਕ ਨਹੀ ਪਿਆ, ਕਿਉਂਕਿ ਉਹ ਪਹਿਲਾਂ ਦੀ ਜ਼ਿਆਦਾ ਸਮਾਂ ਘਰ ’ਚ ਰਹਿ ਕੇ ਬਤੀਤ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਤਾਲਾਬੰਦੀ ਨੇ ਸਾਨੂੰ ਜ਼ਿੰਦਗੀ ਜਿਉਂਣ ਦੀ ਜਾਂਚ ਸਿਖਾ ਦਿਤੀ। 
ਕਾਫ਼ੀ ਸਮੇਂ ਤੋਂ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ : ਗੀਤਕਾਰ ਟਿਵਾਣਾ
ਪ੍ਰਸਿੱਧ ਗੀਤਕਾਰ ਅਤੇ ਲੇਖਕ ਮਨਪ੍ਰੀਤ ਟਿਵਾਣਾ ਨੇ ਦਸਿਆ ਕਿ ਕਿਤਾਬਾਂ ਪੜ੍ਹਨ ਅਤੇ ਗੀਤ ਲਿਖਣ ’ਚ ਸਮਾਂ ਬਿਤਾ ਰਿਹਾ ਹੈ। ਇਸ ਤੋਂ ਇਲਾਵਾ ਇਸ ਤਾਲਾਬੰਦੀ ਦੇ ਸਮੇਂ ਦੌਰਾਨ ਕਾਫ਼ੀ ਸਮੇਂ ਤੋਂ ਰੁਕੇ ਹੋਏ ਲਿਖਣ ਪੜਨ ਦੇ ਕੰਮਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਹੈ, ਜੋ ਪੂਰਾ ਕਰ ਰਿਹਾ ਹੈ। 
ਅਪਣੇ ਆਪ ਨਾਲ ਸਮਾਂ ਬਿਤਾ ਕੇ ਚੰਗਾ ਲੱਗ ਰਿਹਾ ਹੈ : ਜਗਦੇਵ ਮਾਨ
ਗੀਤਕਾਰ ਜਗਦੇਵ ਮਾਨ ਨੇ ਦਸਿਆ ਕਿ ਇਹ ਸਮੇਂ ’ਚ ਉਹ ਵੱਧ ਤੋਂ ਵੱਧ ਸਮਾਂ ਅਪਣੇ ਆਪ ਨਾਲ ਲੰਘਾ ਰਹੇ ਹਨ, ਜੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਇਸ ਤੋਂ ਇਲਾਵਾ ਨਵੀਆਂ ਫ਼ਿਲਮਾਂ ਦੀਆਂ ਸਕ੍ਰਿਪਟਾਂ ਤਿਆਰ ਕਰ ਰਿਹਾ ਹੈ ਅਤੇ ਅਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀਆਂ ਤਿਆਰੀਆਂ ਕਰ ਰਿਹਾ ਹੈ। 
ਖੇਤੀਬਾੜੀ ਦੇ ਕੰਮਾਂ ਅਤੇ ਪੜ੍ਹਨ ਦਾ ਸਮਾਂ ਲੰਘ ਰਿਹੈ : ਅਮਨ ਬਿਲਾਸਪੁਰੀ
 ਗੀਤਕਾਰ ਅਮਨ ਬਿਲਾਸਪੁਰੀ ਨੇ ਕਿਹਾ ਕਿ ਉਹ ਅਪਣਾ ਜ਼ਿਆਦਾ ਸਮਾਂ ਪਿਤਾ ਪੁਰਖੀ ਖੇਤੀਬਾੜੀ ਅਤੇ ਕੋਲਡ ਸਟੋਰ ’ਚ ਸਮਾਂ ਬਿਤਾ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਵੱਧ ਤੋਂ ਵੱਧ ਸਮਾਂ ਪੜ੍ਹਨ ਅਤੇ ਲਿਖਣ ’ਚ ਬਿਤਾ ਰਹੇ ਹਨ। 
ਸੰਗੀਤ ਦੇ ਹੋਰ ਨੇੜੇ ਹੋ ਕੇ ਵਿਚਰਨ ਦਾ ਮੌਕਾ ਮਿਲ ਰਿਹਾ ਹੈ : ਸੰਗੀਤਕਾਰ ਕੈਸ਼ਟਰੈਕਸ਼
ਮਿਊਜ਼ਿਕ ਡਾਇਰੈਕਟਰ ਕੈਸ਼ਟਰੈਕਸ਼ ਨੇ ਦਸਿਆ ਕਿ ਭਾਵੇਂ ਕਿ ਉਹ ਹਮੇਸ਼ਾ ਸੰਗੀਤ ਨਾਲ ਜੁੜੇ ਰਹਿੰਦੇ ਹਨ ਪਰ ਫਿਰ ਵੀ ਤਾਲਾਬੰਦੀ ਸਮੇਂ ’ਚ ਉਹ ਵੱਧ ਤੋਂ ਵੱਧ ਸਮਾਂ ਸੰਗੀਤ ਨੂੰ ਹੋਰ ਬਾਰੀਕੀ ਨਾਲ ਸਿੱਖਣ, ਸਮਝਣ ਭਾਵ ਕਿ ਨੇੜੇ ਹੋ ਕੇ ਵਿਚਰਨ ਦਾ ਮੌਕਾ ਮਿਲ ਰਿਹਾ ਹੈ ਤੇ ਉਹ ਅਪਣਾ ਵਧੇਰੇ ਸਮਾਂ ਨਵੇਂ ਗੀਤ ਤਿਆਰ ਕਰਦੇ ਹੋਏ ਨਵੇਂ ਅਨੁਭਵ ਕਰ ਰਹੇ ਹਨ।