ਹਾਸ ਕਲਾਕਾਰ ਜਸਵਿੰਦਰ ਭੱਲਾ ਦਾ ਫ਼ਿਲਮ ਪ੍ਰਮੋਸ਼ਨ ਦੌਰਾਨ ਫੋਨ ਹੋਇਆ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕਿਹਾ-ਮੇਰਾ ਡਾਟਾ ਮੋੜ ਦੇਵੋ ਬੇਸ਼ੱਕ ਫੋਨ ਰੱਖ ਲੈਣਾ

Comedian Jaswinder Bhalla

 

ਮੁਹਾਲੀ : ਹਾਸ ਕਲਾਕਾਰ ਜਸਵਿੰਦਰ ਭੱਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਫਿਲਮ ਪ੍ਰਮੋਸ਼ਨ ਦੌਰਾਨ ਜਸਵਿੰਦਰ ਭੱਲਾ ਦਾ ਫੋਨ ਚੋਰੀ ਹੋ ਗਿਆ। ਜਸਵਿੰਦਰ ਭੱਲੇ ਨੇ ਕਿਹਾ ਕਿ ਉਹ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਗਏ ਸਨ। ਉਥੇ ਬਹੁਤ ਸਾਰੇ ਲੋਕ ਆਏ ਸਨ। ਲੋਕਾਂ ਦਾ ਪਿਆਰ ਮਿਲ ਰਿਹਾ ਸੀ।

ਇਹ ਵੀ ਪੜ੍ਹੋ: ਬਠਿੰਡਾ 'ਚ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਇਸੇ ਦੌਰਾਨ ਕਿਸੇ ਹੁਨਰਮੰਦ ਬੰਦੇ ਨੇ ਮੇਰਾ ਫੋਨ ਕੱਢ ਲਿਆ। ਬੇਸ਼ੱਕ ਉਹ ਮੇਰਾ ਫੋਨ ਰੱਖ ਲਵੇ ਪਰ ਮੇਰਾ ਫੋਨ ਵਿਚਲਾ ਡਾਟਾ ਮੋੜ ਦੇਵੇ ਕਿਉਂਕਿ ਮੇਰੇ ਫੋਨ ਵਿਚ ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਹਨ ਤੇ ਕੁਝ ਜ਼ਰੂਰੀ ਕਾਗਜ਼ਾਤ ਹਨ।

ਉਨ੍ਹਾਂ ਕਿਹਾ ਕਿ ਫੋਨ ਚੋਰੀ ਕਰਨ ਵਾਲੇ ਦੀ ਨਿਪੁੰਨ ਕਲਾ ਲਈ ਬਣਦਾ ਇਨਾਮ ਵੀ ਦਿਤਾ ਜਾਵੇਗਾ ਕਿਉਂਕਿ ਮੈਂ ਹੁਨਰਮੰਦ ਤੇ ਨਿਪੁੰਨ ਵਿਅਕਤੀਆਂ ਦੀ ਕਦਰ ਕਰਦਾ ਹਾਂ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਤੋਂ ਤੰਗ ਆ ਕੇ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ