ਕਿਸਾਨਾਂ ਨੂੰ ਪੀਜ਼ਾ ਖਾਣ ’ਤੇ ਟ੍ਰੋਲ ਕਰ ਰਹੇ ਲੋਕਾਂ ਨੂੰ ਦਲਜੀਤ ਦੁਸਾਂਝ ਨੇ ਸੁਣਾਈਆਂ ਖਰੀਆਂ-ਖਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

‘ਜਦੋਂ ਕਿਸਾਨ ਜ਼ਹਿਰ ਖਾ ਰਿਹਾ ਸੀ, ਤਦ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਤੇ ਜਦੋਂ ਕਿਸਾਨ ਪੀਜ਼ਾ ਖਾ ਰਿਹਾ ਹੈ, ਤਾਂ ਉਹ ਨਿਊਜ਼ ਬਣ ਗਈ।’

Diljit Dosanjh

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਕਿਸਾਨ ਅੰਦੋਲਨ ਦੀ ਹਿਮਾਇਤ ਕਰ ਰਹੇ ਹਨ। ਪਹਿਲਾ ਕਿਸਾਨ ਅੰਦੋਲਨ ਨੂੰ ਲੈ ਕੇ ਉਨ੍ਹਾਂ ਦੀ ਬਾਲੀਵੁੱਡ ਅਦਾਕਾਰਾ ਕੰਗਨਾ ਰਾਨੌਤ ਨਾਲ ਸੋਸ਼ਲ ਮੀਡੀਆ ਉੱਤੇ ਜੰਗ ਵੀ ਛਿੜ ਗਈ ਸੀ। ਤਦ ਦਿਲਜੀਤ ਨੇ ਕੰਗਨਾ ਨੂੰ ਕਾਫ਼ੀ ਖਰੀਆਂ-ਖਰੀਆਂ ਸੁਣਾਈਆਂ ਸਨ। ਹੁਣ ਦਲਜੀਤ ਨੇ ਟ੍ਰੋਲਰਜ਼ ਲੋਕਾਂ ਨੂੰ ਵੀ ਝਾੜ ਪਾਈ ਹੈ, ਜਿਹੜੇ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਗ਼ਲਤ ਗੱਲਾਂ ਫੈਲਾ ਰਹੇ ਹਨ। 

ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਵਾਇਰਲ ਕੀਤੀ ਜਿਸ ਵਿੱਚ ਲਿਖਿਆ ---"ਦਿੱਲੀ ਦੇ ਬਾਰਡਰ ’ਤੇ ਕਿਸਾਨ ਅੰਦੋਲਨ ਵਾਲੀ ਥਾਂ ਉੱਤੇ ਪ੍ਰਦਰਸ਼ਨਕਾਰੀਆਂ ’ਚ ਪੀਜ਼ਾ ਵੰਡਦੇ ਵਿਖਾਇਆ ਗਿਆ ਸੀ।

ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਸੁਆਲ ਕੀਤੇ ਸਨ ਕਿ ਇਹ ਲੋਕ ਅੰਦੋਲਨ ਕਰਨ ਲਈ ਆਏ ਹਨ ਜਾਂ ਪਿਕਨਿਕ ਮਨਾਉਣ।"

ਦਲਜੀਤ ਦਾ ਟਵੀਟ 
ਅਜਿਹੇ ਲੋਕਾਂ ਨੂੰ ਹੀ ਝਾੜ ਪਾਉਂਦਿਆਂ ਦਿਲਜੀਤ ਨੇ ਲਿਖਿਆ ਹੈ ਕਿ ‘ਜਦੋਂ ਕਿਸਾਨ ਜ਼ਹਿਰ ਖਾ ਰਿਹਾ ਸੀ, ਤਦ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਤੇ ਜਦੋਂ ਕਿਸਾਨ ਪੀਜ਼ਾ ਖਾ ਰਿਹਾ ਹੈ, ਤਾਂ ਉਹ ਨਿਊਜ਼ ਬਣ ਗਈ।’