ਲੁੱਖਾ ਤੇ ਜੱਸਾ ਦਾ ਕਿਸਾਨੀ 'ਤੇ ਗੀਤ 'ਜਮੀਰ ਜਾਂ ਜ਼ਮੀਨ' ਜਲਦ ਹੋਵੇਗਾ ਰਿਲੀਜ਼
ਗੀਤ ਨੂੰ ਇੰਦੀ ਬਿਲਿੰਗ ਪ੍ਰੋਡਕਸ਼ਨ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
ਮੁਹਾਲੀ: ਕਾਫੀ ਸਮੇਂ ਤੋਂ ਕਿਸਾਨੀ ਅੰਦੋਲਨ 'ਚ ਕਿਸਾਨਾਂ, ਮਜਦੂਰਾਂ ਦੇ ਨਾਲ ਨਾਲ ਕਲਾਕਾਰ ਭਾਈਚਾਰਾ ਵੀ ਲਗਾਤਾਰ ਡਟਿਆ ਹੋਇਆ ਹੈ।ਪੰਜਾਬ ਦੇ ਗੀਤਕਾਰਾਂ ਦੀ ਕਲਮ ਲਗਾਤਾਰ ਹਰ ਮੁੱਦੇ 'ਤੇ ਚਲਦੀ ਰਹਿੰਦੀ ਹੈ ਤੇ ਹੁਣ ਵੀ ਕਈ ਗੀਤਕਾਰਾਂ ਨੇ ਆਪਣੀ ਕਲਮ ਰਾਹੀ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ।
ਹੁਣ ਤੱਕ ਅਜਿਹੇ ਕਈ ਗਾਇਕ ਨੇ ਜੋ ਕਿਸਾਨੀ 'ਤੇ ਗੀਤ ਗਾ ਚੁੱਕੇ ਹਨ। ਦੱਸ ਦੇਈਏ ਕਿ ਗਾਇਕ ਤੇ ਗੀਤਕਾਰ ਲੁੱਖਾ ਵੀ ਬਹੁਤ ਹੀ ਜਲਦ ਆਪਣਾ ਕਿਸਾਨੀ 'ਤੇ ਲਿਖਿਆ ਗੀਤ ਰਿਲੀਜ਼ ਕਰਨ ਵਾਲੇ ਹਨ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਗੀਤ ਦਾ ਸਾਂਝਾ ਕੀਤਾ ਹੈ।
ਗੀਤ ਨੂੰ ਗਾਇਆ ਹੈ ਲੁੱਖਾ ਬਿਲਾਸਪੁਰੀ ਤੇ ਜੱਸਾ ਬਿਲਾਸਪੁਰੀ। ਵੀਡੀਓ ਬਣਾਈ ਗਈ ਹੈ ਵੈਭਵ ਸਿੰਗਲਾ ਦੁਆਰਾ ਤੇ ਮਿਊਜ਼ਿਕ ਦਿੱਤਾ ਗਿਆ ਹੈ ਆਰ ਯੂ ਕੇ ਦੁਆਰਾ। ਗੀਤ ਨੂੰ ਇੰਦੀ ਬਿਲਿੰਗ ਪ੍ਰੋਡਕਸ਼ਨ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
ਪੋਸਟਰ ਦੇ ਸਭ ਤੋਂ ਅੰਤ 'ਚ ਸਪੈਸ਼ਲ ਧੰਨਵਾਦ ਕੀਤਾ ਗਿਆ ਹੈ ਸੁਰੰਗੀ ਮਾਸਟਰ ਬੂਟਾ ਸਿੰਘ ਬਿਲਾਸਪੁਰੀ ਤੇ ਬਲਦੇਵ ਸਿੰਘ ਬਿੱਲਾ (ਯੂ ਐਸ ਏ ਤੋਂ) । ਗੀਤ ਦੋ ਦਿਨ ਬਾਅਦ ਮਤਲਬ ਕਿ 16-12-2020 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਪੋਸਟਰ ਨੂੰ ਜਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਬਕਮਾਲ ਹੈ। ਸੋ ਇਸ ਗੀਤ ਦੇ ਜ਼ਰੀਏ ਇਹ ਗਾਇਕ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਰਹੇ ਹਨ।