ਰਾਜਵੀਰ ਜਵੰਧਾ ਨੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਇਗੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਿਤਾ ਦੀ ਮੌਤ ਦੀ ਖ਼ਬਰ ਦੇਰ ਰਾਤ ਰਾਜਵੀਰ ਜਵੰਧਾ ਨੂੰ ਕਿਸਾਨੀ ਧਰਨੇ ਵਿਚ ਮਿਲੀ

Rajveer Jawandha bids farewell to father

ਜਗਰਾਉਂ (ਦਵਿੰਦਰ ਜੈਨ) - ਜਗਰਾਉਂ ਦੇ ਪੋਨਾ ਪਿੰਡ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਧਾ ਦੇ ਪਿਤਾ ਸੇਵਾਮੁਕਤ ਪੁਲਿਸ ਇੰਸਪੈਕਟਰ ਕਰਮ ਸਿੰਘ ਜਵੰਧਾ ਦੀ ਬੀਤੀ ਰਾਤ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਦੇਰ ਰਾਤ ਜਿਵੇਂ ਹੀ ਇਹ ਰਾਜਵੀਰ ਜਵੰਧਾ ਕੋਲ ਕਿਸਾਨੀ ਧਰਨੇ ਵਿਚ ਇਹ ਖ਼ਬਰ ਪਹੁੰਚੀ ਤਾਂ ਉਹ ਤੁਰੰਤ ਅਪਣੇ ਪਿੰਡ ਲਈ ਰਵਾਨਾ ਹੋ ਗਿਆ।

ਦਰਅਸਲ ਜਦੋਂ ਜਵੰਧਾ ਦੇ ਪਿਤਾ ਦੀ ਮੌਤ ਹੋਈ ਉਸ ਸਮੇਂ ਉਹ ਕਿਸਾਨੀ ਧਰਨੇ ਵਿਚ ਕਿਸਾਨਾਂ ਵਿਚ ਜੋਸ਼ ਭਰ ਰਹੇ ਸਨ ਤੇ ਉਸੇ ਹੀ ਸਮੇਂ ਉਹਨਾਂ ਨੂੰ ਉਹਨਾਂ ਦੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ। ਅੱਜ ਰਾਜਵੀਰ ਜਵੰਧਾ ਦੇ ਪਿਤਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਉਹਨਾਂ ਦੀ ਅੰਤਿਮ ਵਿਦਾਇਗੀ 'ਤੇ ਪੂਰੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਉਮੀਦਵਾਰ ਵੀ ਪਹੁੰਚੇ।

ਜਗਰਾਉਂ ਅਤੇ ਹਲਕਾ ਇੰਚਾਰਜ ਸ਼ਿਵ ਰਾਮ ਕਲੇਰ ਵੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ। ਕਰਮ ਸਿੰਘ ਦੇ ਦੋ ਬੱਚੇ ਸਨ ਇਕ ਰਾਜਵੀਰ ਜਵੰਧਾ ਤੇ ਦੂਜੀ ਉਸ ਦੀ ਭੈਣ। ਉਹਨਾਂ ਨੇ ਅਪਣੇ ਦੋਨੋਂ ਬੱਚਿਆਂ ਨੂੰ ਬਹੁਤ ਪਿਆਰ ਨਾਲ ਪਾਲਿਆ ਸੀ। ਅਪਣੇ ਪਿਤਾ ਦੀ ਲਾਸ਼ ਨੂੰ ਰਾਜਵੀਰ ਜਵੰਧਾ ਨੇ ਅਗਨੀ ਭੇਂਟ ਕੀਤੀ।