Nimma Loharka News: ਪੰਜਾਬੀ ਸੰਗੀਤ ਇੰਡਸਟਰੀ ਤੋਂ ਦੁਖਦਾਈ ਖ਼ਬਰ, ਨਹੀਂ ਰਹੇ ਪ੍ਰਸਿੱਧ ਗੀਤਕਾਰ ਨਿੰਮਾ ਲੁਹਾਰਕਾ
Nimma Loharka News: ਉਨ੍ਹਾਂ ਦੇ ਲਿਖੇ 150 ਤੋਂ ਵੱਧ ਗੀਤ ਹੋਏ ਸੁਪਰਹਿੱਟ
Lyricist Nimma loharka death News: ਪੰਜਾਬੀ ਸੰਗੀਤ ਇੰਡਸਟਰੀ ਵਿੱਚ 500 ਤੋਂ ਵੱਧ ਗੀਤ ਲਿਖਣ ਵਾਲੇ ਅਤੇ 150 ਗਾਇਕਾਂ ਨੂੰ ਹਿੱਟ ਗੀਤ ਦੇਣ ਵਾਲੇ ਨਿੰਮਾ ਲੁਹਾਰਕਾ (48) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ।
ਨਿੰਮਾ ਲੁਹਾਰਕਾ ਦਾ ਪੂਰਾ ਨਾਮ ਨਿਰਮਲ ਸਿੰਘ ਸੀ। ਉਨ੍ਹਾਂ ਦਾ ਜਨਮ 24 ਮਾਰਚ, 1977 ਨੂੰ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਲੁਹਾਰਕਾ ਵਿੱਚ ਹੋਇਆ ਸੀ। ਨਿੰਮਾ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਦਲਬੀਰ ਕੌਰ ਕਿਸਾਨ ਪ੍ਰਵਾਰ ਨਾਲ ਸਬੰਧਿਤ ਸਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।
ਕਈ ਚੈਨਲਾਂ 'ਤੇ ਇੰਟਰਵਿਊਆਂ ਵਿੱਚ ਨਿੰਮਾ ਨੇ ਜ਼ਿਕਰ ਕੀਤਾ ਸੀ ਕਿ ਉਸ ਦੀ ਵਿੱਤੀ ਸਥਿਤੀ ਚੰਗੀ ਨਹੀਂ ਸੀ। ਉਸ ਨੇ ਬਹੁਤ ਸਾਰੇ ਲੋਕਾਂ ਨੂੰ ਸਟਾਰ ਬਣਾਇਆ ਸੀ, ਪਰ ਬਹੁਤ ਘੱਟ ਲੋਕਾਂ ਨੇ ਉਸ ਦੇ ਆਖਰੀ ਪਲਾਂ ਵਿੱਚ ਮਦਦ ਕੀਤੀ।
ਨਿੰਮਾ ਦੇ ਗੀਤਾਂ ਰਾਹੀਂ ਕਈ ਗਾਇਕ ਸਟਾਰ ਬਣੇ। ਦਿਲਜੀਤ ਦੁਸਾਂਝ, ਰਵਿੰਦਰ ਗਰੇਵਾਲ, ਮਲਕੀਤ ਸਿੰਘ, ਫਿਰੋਜ਼ ਖਾਨ, ਹਰਭਜਨ ਸ਼ੇਰਾ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਅਮ੍ਰਿੰਤ ਗਿੱਲ, ਲਖਵਿੰਦਰ ਵਡਾਲੀ, ਅਤੇ ਕੁਲਵਿੰਦਰ ਢਿੱਲੋਂ ਬਹੁਤ ਸਾਰੇ ਗਾਇਕ ਸਨ ਜਿਨ੍ਹਾਂ ਨੇ ਨਿੰਮਾ ਦੇ ਗੀਤਾਂ ਰਾਹੀਂ ਪਛਾਣ ਪ੍ਰਾਪਤ ਕੀਤੀ।