Diljit Dosanjh Chandigarh Live Concert News: ਸੈਕਟਰ-34 ’ਚ ਦਿਲਜੀਤ ਦੁਸਾਂਝ ਨੂੰ ਦੇਖਣ ਲਈ ਉਮੜੀ ਹਜ਼ਾਰਾਂ ਸਮਰਥਕਾਂ ਦੀ ਭੀੜ

ਏਜੰਸੀ

ਮਨੋਰੰਜਨ, ਪਾਲੀਵੁੱਡ

ਸਟੇਜ ’ਤੇ ਐਂਟਰੀ ਕਰਦੇ ਸਾਰ ਹੀ ਕਿਹਾ ‘ਉਏ ਪੰਜਾਬੀ ਆ ਗਏ’

Diljit Dosanjh Chandigarh Live Concert latest News in punjabi

 

Diljit Dosanjh Chandigarh Live Concert latest News in punjabi: ਦਿਲਜੀਤ ਦੁਸਾਂਝ ਦੇ ਸੈਕਟਰ 34 ਵਿਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਦਿਲਜੀਤ ਦੁਸਾਂਝ ਦੀ ਆਵਾਜ਼ ਨੂੰ ਸੁਣਨ ਆਏ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦੇ ਹੱਥਾਂ ਵਿਚ ਦਿਲਜੀਤ ਦੇ ਪੋਸਟਰ ਫੜੇ ਹੋਏ ਸਨ। ਕਈ ਸਮਰਥਕ ਤਾਂ ਚਿੱਟਾ ਕੁੜਤਾ ਅਤੇ ਚਿੱਟਾ ਚਾਦਰਾ ਲਗਾ ਕੇ ਦਿਲਜੀਤ ਨੂੰ ਸੁਣਨ ਆਏ। 8 ਵਜੇ ਦੇ ਕਰੀਬ ਦਿਲਜੀਤ ਦੁਸਾਂਝ ਸਟੇਜ ’ਤੇ ਆਏ। ਸਟੇਜ ’ਤੇ ਆਉਂਦੇ ਸਾਰੇ ਹੀ ਦਿਲਜੀਤ ਦੁਸਾਂਝ ਨੇ ਕਿਹਾ ‘ਓਏ ਪੰਜਾਬੀ ਆ ਗਏ’। ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਵਿਦੇਸ਼ਾਂ ਤੋਂ ਕਈ ਐਨਆਰਆਈ ਵੀ ਉਚੇਚੇ ਤੌਰ ’ਤੇ ਪਹੁੰਚੇ ਹਨ। 

ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦੁਸਾਂਝ ਦੇ ਸਮਰਥਕ ਉਨ੍ਹਾਂ ਨੂੰ ਸੁਣਨ ਲਈ ਪਹੁੰਚੇ ਹੋਏ ਹਨ। ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਚੰਡੀਗੜ੍ਹ ਪੁਲਿਸ ਦੇ 2400 ਦੇ ਕਰੀਬ ਜਵਾਨ ਥਾਂ-ਥਾਂ ’ਤੇ ਤਾਇਨਾਤ ਰਹੇ। ਇਸ ਤੋਂ ਇਲਾਵਾ ਦਲਜੀਤ ਦੁਸਾਂਝ ਦੀ ਅਪਣੀ ਨਿਜੀ ‘ਪਿੰਕ ਸੁਰੱਖਿਆ’ ਵੀ ਮੁੱਖ ਸਟੇਜ ਦੇ ਆਲੇ ਦੁਆਲੇ ਤਾਇਨਾਤ ਰਹੀ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵਲੋਂ ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।

ਇਕ ਵਾਰ ਤਾਂ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਦੇ ਆਲੇ ਦੁਆਲੇ ਜਾਮ ਵਰਗੀ ਸਥਿਤੀ ਪੈਦਾ ਹੋ ਗਈ ਸੀ। ਦੂਜੇ ਪਾਸੇ ਸਥਾਨਕ ਲੋਕਾਂ ਨੂੰ ਵੀ ਵਿਸ਼ੇਸ਼ ਸ਼ੋਅ ਕਾਰਨ ਮੁਸ਼ਕਲਾਂ ਆਈਆਂ। ਹਾਲਾਂਕਿ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਦੇ ਡੀਜੀਪੀ ਸੁਰਿੰਦਰ ਸਿੰਘ ਯਾਦਵ ਵਲੋਂ ਵੀ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸੁਰੱਖਿਆ ਪ੍ਰਬੰਧ ਕਰੜੇ ਕਰਨ ਦੇ ਨਿਰਦੇਸ਼ ਦਿਤੇ ਸਨ। 

ਇਸ ਤੋਂ ਬਾਅਦ ਸੈਕਟਰ-34 ਦੇ ਪ੍ਰਦਰਸ਼ਨੀ ਮੈਦਾਨ ਵਿਚ 21 ਦਸੰਬਰ ਨੂੰ ਏ.ਪੀ. ਢਿੱਲੋ ਦਾ ਸ਼ੋਅ ਹੋ ਰਿਹਾ ਹੈ। ਇਸ ਤੋਂ ਬਾਅਦ ਸੈਕਟਰ 34 ਵਿਚ ਭਵਿੱਖ ਵਿਚ ਅਜਿਹਾ ਕੋਈ ਸ਼ੋਅ ਨਹੀਂ ਹੋਵੇਗਾ। ਜੇ ਭਵਿੱਖ ਵਿਚ ਕੋਈ ਸ਼ੋਅ ਹੋਵੇਗਾ ਤਾਂ ਉਹ ਸੈਕਟਰ-25 ਦੇ ਰੈਲੀ ਗਰਾਊਂਡ ਵਿਚ ਹੋਇਆ ਕਰੇਗਾ। ਕਿਉਂਕਿ ਦਿਲਜੀਤ ਦੇ ਸ਼ੋਅ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਪੁੱਜਾ ਸੀ।