ਰਣਜੀਤ ਬਾਵਾ ਨੇ ਸ਼ੋਅ ਰੱਦ ਹੋਣ 'ਤੇ CM ਸੁੱਖੂ ਨੂੰ ਕੀਤੀ ਅਪੀਲ, ਲਿਖਿਆ- “ਧਰਮ ਦੇ ਨਾਮ ਉੱਤੇ ਰਾਜਨੀਤੀ ਖੇਡਣ ਵਾਲੇ ਲੋਕਾਂ ਨੂੰ ਸਮਝਾਉ”
ਕਿਹਾ- ਹਿਮਾਚਲ ‘ਚ ਮੇਰਾ ਇੱਕ ਸਾਲ ਵਿਚ ਇਹ ਤੀਜਾ ਸ਼ੋਅ ਰੱਦ ਹੋਇਆ ਹੈ।
Ranjit Bawa appealed to CM Sukhu after the show was cancelled: ਪੰਜਾਬੀ ਗਾਇਕ ਰਣਜੀਤ ਬਾਵਾ ਦਾ ਇਸ ਵਾਰ ਹਿਮਾਚਲ ਹਿਮਾਚਲ ਦੇ ਰੈੱਡ ਕਰਾਸ ਮੇਲੇ ਵਿਚ ਹੋਣ ਵਾਲਾ ਸ਼ੋਅ ਹੋਣ ਜਾ ਰਿਹਾ ਸੀ। ਜਿਸ ਨੂੰ ਹੁਣ ਰੱਦ ਕਰ ਦਿਤਾ ਗਿਆ ਹੈ।
ਸ਼ੋਅ ਰੱਦ ਹੋਣ ਤੋਂ ਬਾਅਦ ਹੁਣ ਰਣਜੀਤ ਬਾਵਾ ਨੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨੂੰ ਅਪੀਲ ਕਰਦਿਆਂ ਲਿਖਿਆ ਕਿ ਮੇਰਾ ਸ਼ੋਅ ਰੱਦ ਹੋਣ ਪਿੱਛੇ ਹਿੰਦੂ-ਸਿੱਖ ਵਾਲੀ ਰਾਜਨੀਤੀ ਕੰਮ ਕਰ ਰਹੀ ਹੈ। ਹਿਮਾਚਲ ‘ਚ ਮੇਰਾ ਇੱਕ ਸਾਲ ਵਿਚ ਇਹ ਤੀਜਾ ਸ਼ੋਅ ਰੱਦ ਹੋਇਆ ਹੈ। ਤੁਸੀਂ ਉਨ੍ਹਾਂ ਲੋਕਾਂ ਨੂੰ ਸਮਝਾਉ ਜਿਹੜੇ ਧਰਮ ਦੇ ਨਾਮ ਪਿੱਛੇ ਰਾਜਨੀਤੀ ਖੇਡਦੇ ਹਨ। ਗਾਇਕ ਮਨੋਰੰਜਨ ਲਈ ਹੁੰਦੇ ਹਨ ਪਰ ਤੁਸੀਂ ਇੱਥੇ ਹੁਣ ਨਫ਼ਰਤ ਦਾ ਸਬੂਤ ਦੇ ਰਹੇ ਹੋ।
ਉਨ੍ਹਾਂ ਕਿਹਾ ਕਿ 4 ਸਾਲ ਪਹਿਲਾਂ ‘ਮੇਰਾ ਕੀ ਕਸੂਰ’ ਗੀਤ ਨੂੰ ਰਿਮੂਵ ਕਰ ਦਿਤਾ ਸੀ। ਮੈਂ ਵੀਡੀਓ ਪਾ ਕੇ ਕਿਹਾ ਸੀ ਕਿ ਜੇ ਕਿਸੇ ਦੇ ਦਿਲ ਨੂੰ ਦੁਖ ਲਗਿਆ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ। ਇਹ ਕੁਝ ਕੁ ਲੋਕ ਹਾਲੇ ਵੀ ਨਫ਼ਰਤ ਫੈਲਾ ਰਹੇ ਹਨ।
ਦੱਸ ਦੇਈਏ ਕਿ ਮਸ਼ਹੂਰ ਗਾਇਕ ਰਣਜੀਤ ਬਾਵਾ ਦਾ ਹਿਮਾਚਲ ‘ਚ ਸ਼ੋਅ ਰੱਦ ਹੋ ਗਿਆ ਹੈ। ਜਾਣਕਾਰੀ ਮੁਤਾਬਕ ਹਿੰਦੂ ਜੰਥੇਬੰਦਿਆਂ ਦੇ ਪ੍ਰਦਰਸ਼ਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਸ਼ੋਅ ਰੱਦ ਕੀਤਾ ਗਿਆ ਹੈ।
ਦਰਅਸਲ ਮੇਰਾ ਕੀ ਕਸੂਰ ਗੀਤ ‘ਚ ਹਿੰਦੂ ਦੇਵੀ-ਦੇਵਤਿਆਂ ਉੱਤੇ ਇੰਤਾਰਜ਼ਯੋਗ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ ਸਨ। ਇਹ ਕੰਸਰਟ ਅੱਜ ਲਾਲਾਗੜ੍ਹ ਦੇ ਰੈੱਡ ਕਰਾਸ ਮੇਲੇ ‘ਚ ਹੋਣਾ ਸੀ। ਜਾਣਕਾਰੀ ਮੁਤਾਬਕ ਹੁਣ ਰਣਜੀਤ ਦੀ ਜਗ੍ਹਾ ਹੁਣ ਕੁਲਵਿੰਦਰ ਬਿੱਲਾ ਪਰਫਾਮੈਂਸ ਦੇਣਗੇ।