'ਕਾਕੇ ਦਾ ਵਿਆਹ' ਦਾ ਦੂਜਾ ਗੀਤ ਹੋਇਆ ਰਿਲੀਜ਼
ਹੈਂਡਸਮ ਜੱਟ ਜੋਰਡਨ ਸੰਧੂ ਨੇ 'ਕਾਕੇ ਦਾ ਵਿਆਹ' ਫਿਲਮ ਨਾਲ ਪਾਲੀਵੁੱਡ 'ਚ ਪੈਰ ਪਾ ਲਿਆ ਹੈ। ਇਸ ਫਿਲਮ ਦਾ ਟ੍ਰੇਲਰ ਕਾਫੀ ਚਰਚਾ ਵਿਚ ਹੈ। ਫਿਲਮ ਦੇ ਪਹਿਲੇ ਗੀਤ...
ਚੰਡੀਗੜ੍ਹ : ਹੈਂਡਸਮ ਜੱਟ ਜੋਰਡਨ ਸੰਧੂ ਨੇ 'ਕਾਕੇ ਦਾ ਵਿਆਹ' ਫਿਲਮ ਨਾਲ ਪਾਲੀਵੁੱਡ 'ਚ ਪੈਰ ਪਾ ਲਿਆ ਹੈ। ਇਸ ਫਿਲਮ ਦਾ ਟ੍ਰੇਲਰ ਕਾਫੀ ਚਰਚਾ ਵਿਚ ਹੈ। ਫਿਲਮ ਦੇ ਪਹਿਲੇ ਗੀਤ 'ਕਾਕੇ ਦਾ ਵਿਆਹ' ਨੂੰ ਲੋਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਹਾਲ ਹੀ 'ਚ ਫਿਲਮ ਦਾ ਦੂਜਾ ਗੀਤ 'ਗੱਭਰੂ ਨੂੰ ਤਰਸੇਂਗੀ' ਵੀ ਰਿਲੀਜ਼ ਹੋ ਗਿਆ ਹੈ। ਲੋਕਾ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਜੋਰਡਨ ਸੰਧੂ, ਹਿਮਾਂਸ਼ੀ ਖੁਰਾਣਾ ਅਤੇ ਸੋਨੂੰ ਕੱਕੜ ਨੇ ਗਾਇਆ ਹੈ। ਇਹ ਗੀਤ 'ਬੰਟੀ ਬੈਂਸ' ਦੀ ਕਲਮ ਚੋਂ ਨਿਕਲਿਆ ਹੈ ਤੇ ਮਿਊਜ਼ਿਕ 'ਦ ਬੌਸ' ਦਾ ਹੈ।
ਇਹ ਫਿਲਮ 'ਯੁਵਰਾਜ ਬੈਂਸ' ਵਲੋਂ ਡਾਇਰੈਕਟ ਕੀਤੀ ਗਈ ਹੈ। ਫਿਲਮ ਵਿਚ ਸੱਸ ਨੂੰਹ ਦੀ ਲੜਾਈ ਨੂੰ ਵੀ ਦਰਸਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ 17 ਸਾਲਾਂ ਬਾਅਦ ਪ੍ਰੀਤੀ ਸਪਰੂ 'ਕਾਕੇ ਦੇ ਵਿਆਹ' ਫਿਲਮ 'ਚ ਦਸਤਕ ਦੇ ਰਹੇ ਹਨ। ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਜਿਨ੍ਹਾਂ ਪਸੰਦ ਕੀਤਾ ਗਿਆ ਹੈ ਹੁਣ ਦੇਖਦੇ ਹਾਂ ਕਿ ਇਹ ਫਿਲਮ ਲੋਕਾਂ ਦੇ ਦਿਲਾਂ 'ਚ ਕਿੰਨੀ ਛਾਪ ਛੱਡਦੀ ਹੈ।