Mandy Takhar News: ਅਦਾਕਾਰਾ ਮੈਂਡੀ ਤੱਖਰ ਨੇ ਪਤੀ ਸ਼ੇਖਰ ਕੌਸ਼ਲ ਤੋਂ ਲਿਆ ਤਲਾਕ, 2024 ਵਿਚ ਹੋਇਆ ਸੀ ਵਿਆਹ
Mandy Takhar News: ਆਪਸੀ ਸਹਿਮਤੀ ਨਾਲ ਹੋਏ ਵੱਖ
Actress Mandy Takhar divorces husband Shekhar Kaushal: ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਰਅਸਲ, ਵਿਆਹ ਦੇ ਲਗਭਗ 2 ਸਾਲ ਬਾਅਦ ਅਦਾਕਾਰਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ। ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਤਲਾਕ ਦੇ ਦਿੱਤਾ ਹੈ।
ਸ਼ੇਖਰ ਕੌਸ਼ਲ ਤੋਂ ਵੱਖ ਹੋਣ ਦੀ ਮੰਗ ਆਪਸੀ ਸਹਿਮਤੀ ਨਾਲ ਕੀਤੀ ਗਈ ਸੀ। ਉਸ ਦੇ ਵਕੀਲ ਨੇ ਪੁਸ਼ਟੀ ਕੀਤੀ ਕਿ ਪਹਿਲੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ, ਜਦੋਂ ਕਿ ਸ਼ਰਤਾਂ ਗੁਪਤ ਰੱਖੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮੈਂਡੀ ਅਤੇ ਸ਼ੇਖਰ ਦਾ ਵਿਆਹ 2024 ਵਿਚ ਹੋਇਆ ਸੀ। ਪਿਛਲੇ ਸਾਲ ਤੋਂ ਉਹ ਵੱਖ ਰਹਿ ਰਹੇ ਸਨ ਅਤੇ ਅੱਜ ਉਨ੍ਹਾਂ ਨੇ ਸਾਕੇਤ ਅਦਾਲਤ ਵਿਚ ਆਪਸੀ ਤਲਾਕ ਲਈ ਪਹਿਲਾ ਪ੍ਰਸਤਾਵ ਦਾਇਰ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਕੁਝ ਨਿੱਜੀ ਮਤਭੇਦਾਂ ਕਾਰਨ ਤਲਾਕ ਹੋਇਆ ਹੈ।
ਮੈਂਡੀ ਤੱਖਰ ਨੇ 2009 ਵਿੱਚ ਪੰਜਾਬੀ ਸੁਪਰਸਟਾਰ ਬੱਬੂ ਮਾਨ ਦੀ ਫ਼ਿਲਮ "ਏਕਮ - ਸਨ ਆਫ਼ ਸੋਲ" ਨਾਲ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਨੂੰ ਕਾਫੀ ਪ੍ਰਸ਼ੰਸਾ ਮਿਲੀ ਅਤੇ ਮੈਂਡੀ ਨੇ ਆਪਣੀ ਪਹਿਲੀ ਫ਼ਿਲਮ ਨਾਲ ਸਭ ਦੇ ਦਿਲ ਜਿੱਤ ਲਏ। ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।