ਜਲਦ ਆਵੇਗਾ ਤਰਸੇਮ ਜੱਸੜ ਦਾ ਨਵਾਂ ਗਾਣਾ ‘ਟਰਬਨੇਟਰ’, ਟੀਜ਼ਰ ਹੋਇਆ ਰਿਲੀਜ਼ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਇੰਡਸਟਰੀ 'ਚ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਹੋ ਰਹੇ ਹਨ।

Turbanator Tarsem Jassar

ਪੰਜਾਬੀ ਇੰਡਸਟਰੀ 'ਚ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਹੋ ਰਹੇ ਹਨ। ਜਿਨ੍ਹਾਂ ਦੇ ਕਿਤੇ ਨਾ ਕਿਤੇ ਆਪਸ 'ਚ ਕੰਪੀਟੀਸ਼ਨ ਚਲਦੇ ਰਹਿੰਦੇ ਹਨ। ਲਗਾਤਾਰ ਪੰਜਾਬੀ ਇੰਡਸਟਰੀ ਨੇ ਯੂਟਿਊਬ 'ਤੇ ਆਪਣੀ ਜਗ੍ਹਾ ਕਾਇਮ ਕੀਤੀ ਹੋਈ ਹੈ। ਇੱਕ ਪਾਸੇ ਜਿੱਥੇ ਜੱਸ ਮਾਣਕ , ਗੁਰਨਾਮ ਭੁੱਲਰ, ਅੰਮ੍ਰਿਤ ਮਾਨ ਆਪਣੇ ਨਵੇਂ ਗੀਤਾਂ ਨਾਲ ਆਪਣੇ ਦਰਸ਼ਕਾਂ ਨੂੰ ਖੁਸ਼ ਕਰ ਰਹੇ ਹਨ। ਉੱਥੇ ਹੀ ਤਰਸੇਮ ਜੱਸੜ ਦੇ ਫੈਨਜ਼ ਲਈ ਵੀ ਖੁਸ਼ਖ਼ਬਰੀ ਹੈ। ਤਰਸੇਮ ਜੱਸੜ ਜੋ ਬਹੁਤ ਹੀ ਵਧੀਆ ਗੀਤਕਾਰ ਹਨ ਅਤੇ ਆਪਣੀ ਗੀਤਕਾਰੀ ਵਿਚ ਅਜਿਹੇ ਸੁੱਚਜੇ ਸ਼ਬਦਾਂ ਦੀ ਵਰਤੋਂ ਕਰਦੇ ਹਨ। 

ਦੱਸ ਦੇਈਏ ਕਿ ਤਰਸੇਮ ਜੱਸੜ ਨੇ ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਵੇਹਲੀ ਜਨਤਾ ਰਿਕਾਰਡਜ਼ ਵਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਡਾਇਰੈਕਟ ਨਵਜੋਤ ਸਿੰਘ ਬੁੱਟਰ ਨੇ ਕੀਤਾ ਹੈ। ਜੱਸੜ ਦੇ ਇਸ ਗੀਤ ਦਾ ਨਾਂਅ ‘ਟਰਬਨੇਟਰ’ ਹੈ।

ਇਸ ਟੀਜ਼ਰ ਵਿਚ ਤਰਸੇਮ ਜੱਸੜ ਦੀ ਲੁਕ ਕਾਫੀ ਸ਼ਾਨਦਾਰ ਦਿਖਾਈ ਗਈ ਹੈ। ਜੱਸੜ ਨੇ ਇਸ ਗੀਤ ਵਿਚ ਸਿੱਖ ਕੌਮ ਨੂੰ ਦਿਖਾਇਆ ਜਾਵੇਗਾ। ਪੰਜਾਬ ਦੇ ਅਮਲੋਹ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਬਹੁਤ ਘੱਟ ਸਮੇਂ ਵਿਚ ਹੀ ਲੋਕਾਂ ਦੇ ਦਿਲ ਅਤੇ ਦਿਮਾਗ ਵਿਚ ਛਾ ਚੁੱਕਿਆ ਹੈ। ਜੱਸੜ ਨੇ ਇਸ ਤੋਂ ਪਹਿਲਾ ਵੀ ਕਈ ਹੋਰ ਗੀਤ ਗਾਏ ਹਨ ਜਿਨ੍ਹਾਂ ਵਿੱਚ ਕਰੀਜ਼, ਗੀਤ ਦੇ ਵਰਗੀ,ਆਉਂਦਾ ਸਰਦਾਰ,ਗਲਵੱਕੜੀ, ਕਾਰਵਾਈ, ਅਸੂਲ, ਯਾਰੀ, ਰਹਿਮਤ, ਤੇਰੇ ਬਾਜੋਂ ਅਤੇ ਹੋਰ ਵੀ ਕਈ ਗੀਤ ਸ਼ਾਮਲ ਹਨ।

ਉਨ੍ਹਾਂ ਨੇ ਇਕ ਵੱਖਰਾ ਕਿਰਦਾਰ ਨਿਭਾਇਆ ਸੀ । ਉਨ੍ਹਾਂ ਦਾ ‘ਕਾਰਵਾਈ’ ਗੀਤ ਅਇਆ, ਜੋ ਕਾਫੀ ਸਚਾਈ ਤੇ ਅਧਾਰਿਤ ਸੀ । ਉਨ੍ਹਾਂ ਨੇ ਗਾਇਕੀ ਵਿਚ ਵੀ ਆਪਣੀ ਪਛਾਣ ਬਣਾਈ। ਜੱਸੜ ਨੇ ਫਿਲਮ ‘ਰੱਬ ਦਾ ਰੇਡੀੳ’ ਵਿਚ ਵੀ ਆਪਣੀ ਐਕਟਿੰਗ ਦੇ ਜਲਵੇ ਬਿਖੇਰੇ। ਇਸ ਦੇ ਨਾਲ ਹੀ ਉਸ ਦੀ ਕੁਝ ਸਮੇਂ ਬਾਅਦ ‘ਸਰਦਾਰ ਮਹੁੰਮਦ’ ਫਿਲਮ ਵੀ ਆਈ। ਇਹ ਵੀ ਇਕ ਵੱਖਰੀ ਕਿਸਮ ਦੀ ਫਿਲਮ ਸੀ। ਜਿਸ ਵਿੱਚ ਸਿੱਖ ਅਤੇ ਮੁਸਲਮਾਨਾਂ ਵਿਚਲੇ ਪਿਆਰ ਨੂੰ ਦਿਖਾਇਆ ਗਿਆ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਦੋਹਾ ਮੁਲਕਾਂ ਨੇ ਆਪਣੇ ਪਰਿਵਾਰ ਦੇ ਕਿੰਨੇ ਹੀ ਬੰਦਿਆਂ ਨੂੰ ਗਵਾਇਆ। ਇਹ ਫਿਲਮ ਉਸੇ ਕਹਾਣੀ ‘ਤੇ ਅਧਾਰਿਤ ਸੀ। 

ਇਸਦੇ ਇਲਾਵਾ ਦੱਸ ਦੇਈਏ ਕਿ ਹਾਲ ਹੀ ਵਿੱਚ ਆਈ ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਕਿੰਨੇ ਹੀ ਸਿਤਾਰਿਆਂ ਨੇ ਆਪਣਾ ਬਿਆਨ ਦਿੱਤਾ। ਉੱਥੇ ਹੀ ਜੱਸੜ ਨੇ ਫਿਲਮ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਸੀ। ਇਸ ਪੋਸਟ ‘ਚ ਤਰਸੇਮ ਜੱਸੜ ਨੇ ਆਪਣਾ ਦੁਖ ਜ਼ਾਹਰ ਕਰਦਿਆਂ ਲਿਖਿਆ ਸੀ ਕਿ , ”ਨਾਨਕ ਸ਼ਾਹ ਜੀ ਦੀਆਂ ਸਿੱਖਿਆਵਾਂ ਅਸੀਂ ਸਿਰਫ 3 ਘੰਟਿਆ ‘ਚ ਨਹੀਂ ਦਿਖਾ ਸਕਦੇ। ਨਾਨਕ ਸ਼ਾਹ ਦੀਆਂ ਸਿੱਖਿਆਵਾਂ ਨੂੰ 3 ਘੰਟਿਆਂ ‘ਚ ਦਿਖਾਉਣਾ ਅਸੰਭਵ ਹੈ।”

ਹੁਣ ਬੱਸ ਜੱਸੜ ਨੂੰ ਚਾਹੁਣ ਵਾਲਿਆਂ ਨੂੰ ਉਹਨਾਂ ਦਾ  ‘ਟਰਬਨੇਟਰ’ ਪੂਰਾ ਗਾਣਾ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਮੀਦ ਕੀਤੀ ਜਾ ਰਹੀ ਹੈ ਤਰਸੇਮ ਜੱਸੜ ਦੇ ਬਾਕੀ ਗਾਣਿਆਂ ਵਾਂਗ ਇਹ ਗਾਣਾ ਵੀ ਦਰਸ਼ਕ ਤੇ ਸਰੋਤਿਆਂ ਦੇ ਦਿਲਾਂ 'ਤੇ ਖੜ੍ਹਾ ਉਤਰੇਗਾ।