ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ ਫਿਲਮ Mr ਐਂਡ Mrs 420 Return 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

72ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੰਜਾਬੀ ਫਿਲਮ Mr ਐਂਡ Mrs 420 Return ਰੀਲੀਜ਼ ਹੋ ਚੁੱਕੀ ਹੈ ਅਤੇ ਇਸ ਫਿਲਮ ਨੇ ਦਰਸ਼ਕਾਂ ਨੂੰ ਹਾਸਿਆਂ ਦੀ ਸੁਪਰ ਡੋਜ਼ ਦਿਤੀ ਹੈ

Mr. and mrs 420

72ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੰਜਾਬੀ ਫਿਲਮ Mr ਐਂਡ Mrs 420 Return ਰੀਲੀਜ਼ ਹੋ ਚੁੱਕੀ ਹੈ ਅਤੇ ਇਸ ਫਿਲਮ ਨੇ ਦਰਸ਼ਕਾਂ ਨੂੰ ਹਾਸਿਆਂ ਦੀ ਸੁਪਰ ਡੋਜ਼ ਦਿਤੀ ਹੈ | ਸਿਨੇਮਾ ਘਰਾਂ ਵਿਚੋਂ ਦਰਸ਼ਕ ਹੱਸਦੇ ਹੋਏ ਬਾਹਰ ਆ ਰਹੇ ਹਨ ਅਤੇ ਇਸ ਫਿਲਮ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ | ਇਹ ਫਿਲਮ  2014 ਵਿਚ ਬਣੀ  Mr ਐਂਡ Mrs 420 ਦਾ ਸੀਕੁਅਲ ਹੈ | 


ਪਿਛਲੀ ਫਿਲਮ ਨਾਲੋਂ ਇਸ ਫਿਲਮ ਵਿਚ ਕਾਫ਼ੀ ਫਿਰ ਬਦਲ ਹੋਏ ਹਨ ਅਤੇ ਇਸ ਫਿਲਮ ਵਿਚ ਜਸਵਿੰਦਰ ਭੱਲਾ, ਬਿਨੂੰ ਢਿਲੋ, ਜੱਸੀ ਗਿੱਲ ਦੇ ਨਾਲ ਰਣਜੀਤ ਬਾਵਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਨ੍ਹਾਂ ਤੋਂ ਇਲਾਵਾ ਅਦਾਕਾਰ ਗੁਰਪ੍ਰੀਤ ਘੁਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ ਅਤੇ ਪਾਇਲ ਰਾਜਪੁਤ ਨੇ ਆਪਣੀ ਕਲਾ ਦੇ ਨਾਲ ਫਿਲਮ ਵੇਖਣ ਵਾਲਿਆਂ ਨੂੰ ਹੱਸਣ ਲਈ ਮਜ਼ਬੂਰ ਕਰ ਦਿੱਤਾ |


ਇਸ ਫ਼ਿਲਮ ਨੂੰ ਕਸ਼ਿਤੀਜ ਚੌਧਰੀ ਨੇ ਡਾਇਰੈਕਟ ਕੀਤਾ ਹੈ ਅਤੇ ਰੁਪਾਲੀ ਗੁਪਤਾ ਇਸਨੂੰ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਵਿਚ ਭਾਸ਼ਾਵਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ | ਨਿਰਦੇਸ਼ਕ ਅਤੇ ਅਦਾਕਾਰਾਂ ਵੱਲੋਂ ਭਾਸ਼ਾ 'ਤੇ ਕੀਤੀ ਗਈ ਮਿਹਨਤ ਸਾਫ ਦਿਖਾਈ ਦਿੰਦੀ ਹੈ | ਦਰਸ਼ਕਾਂ ਨੂੰ ਇਸ ਫਿਲਮ ਵਿਚ ਵਰਤੀ ਗਈ ਰਾਜਸਥਾਨੀ ਅਤੇ ਹਰਿਆਣਵੀ ਭਾਸ਼ਾ ਬਹੁਤ ਪਸੰਦ ਆਈ ਹੈ |


 ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ ਹੈ | ਸਿਨੇਮਾ ਹਾਲ 'ਚੋ ਬਾਹਰ ਨਿਕਲਦੇ ਹੀ ਦਰਸ਼ਕਾਂ ਨੇ ਫਿਲਮ ਨੂੰ ਅੱਤ, ਸਿਰਾ, ਕੈਂਟ, ਬਹੁਤ ਖੂਬਸੂਰਤ ਵਰਗੇ ਸ਼ਬਦਾਂ ਨਾਲ ਨਿਵਾਜ਼ਿਆ | ਇਸ ਫਿਲਮ ਵਿਚ ਦਰਸ਼ਕਾਂ ਨੂੰ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਦੀ ਅਦਾਕਾਰੀ ਨੇ ਖੂਬ ਹਸਾਇਆ | ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿਚ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਨੇ ਔਰਤਾਂ ਦੀ ਭੂਮਿਕਾ ਨਿਭਾਈ ਹੈ ਅਤੇ ਇਹ ਫਿਲਮ ਹਾਸਿਆਂ ਦੀ ਰਸ ਨਾਲ ਬਹੁਤ ਸੋਹਣਾ ਸੁਨੇਹਾ ਵੀ ਦਿੰਦੀ ਹੈ |