ਪੁਲਵਾਮਾ ਅਟੈਕ : ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਨੂੰ ਅੱਗੇ ਆਏ ਦਿਲਜੀਤ ਦੁਸਾਂਝ ਦਾਨ ਕੀਤੇ 3 ਲੱਖ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗਾਇਕ-ਐਕਟਰ ਦਿਲਜੀਤ ਦੁਸਾਂਝ ਨੇ ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨਾਂ ਦੀਆਂ ਪਤਨੀਆਂ ਲਈ 3 ਲੱਖ ....

Diljit dosanjh

ਮੁੰਬਈ : ਗਾਇਕ-ਐਕਟਰ ਦਿਲਜੀਤ ਦੁਸਾਂਝ ਨੇ ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨਾਂ ਦੀਆਂ ਪਤਨੀਆਂ ਲਈ 3 ਲੱਖ ਰੁਪਏ ਦਾਨ ਦਿੱਤੇ। ਦਿਲਜੀਤ ਨੇ ਅੱਜ ਸੀ.ਆਰ.ਪੀ.ਐਫ.  ਵਾਇਫਸ ਵੈਲਫੇਅਰ ਐਸੋਸੀਏਸ਼ਨ ਨੂੰ ਦਿੱਤੇ ਗਏ ਆਪਣੇ ਦਾਨ ਦੀ ਰਸੀਦ ਦਾ ਇੱਕ ਸਕਰੀਨਸ਼ਾਟ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤਾ।

ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ, “ਸਾਡੇ ਫੌਜੀ ਦੇਸ਼ ‘ਤੇ ਦੇਸ਼ ਦੇ ਨਾਗਰਿਕਾਂ ਦੀ ਰਾਖੀ ਕਰਦੇ ਹਨ, ਉਨ੍ਹਾਂ ਨੂੰ ਆਪਣੇ ਪਰੀਜਨਾਂ ਤੋਂ ਦੂਰ ਰਹਿਣਾ ਪੈਂਦਾ ਹੈ, ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੱਲ੍ਹ ਨੂੰ ਕੀ ਹੋਵੇਗਾ। ਉਨ੍ਹਾਂ ਨੇ ਆਖਿਆ, “ਪਰਿਵਾਰਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਉਨ੍ਹਾਂ ਨੂੰ ਅਗਲੀ ਵਾਰ ਕਦੋਂ ਦੇਖਣਗੇ, ਪਰ ਇੱਕ ਆਸ ਹਮੇਸ਼ਾਂ ਸੀ, ਜੋ ਹੁਣ ਕਦੀ ਪੂਰੀ ਨਹੀਂ ਹੋਵੇਗੀ”।

ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ  ਵੀ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ,ਉਨ੍ਹਾਂ ਨੇ ਕਿਹਾ, “ਅਸੀ ਦੁੱਖ ਨੂੰ ਦੂਰ ਨਹੀਂ ਕਰ ਸਕਦੇ ,ਪਰ ਦਾਨ ਦੇ ਕੇ ਥੋੜ੍ਹੀ ਮਦਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਇਸ ਦੁੱਖ ਦੀ ਘੜੀ ਵਿਚ ਆਪਣੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਕੁੱਝ ਕਰਨ ਦਾ ਸਮਾਂ ਹੈ,ਅਸੀ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ”।

ਦਿਲਜੀਤ ਤੋਂ ਇਲਾਵਾ, ਕਈ ਸਿਤਾਰੇ ਸ਼ਹੀਦਾਂ ਦੇ ਪਰਿਵਾਰਾਂ ਕਾ ਸਮਰਥਨ ਕਰਨ ਲਈ ਅੱਗੇ ਆਏ ਹਨ। ਮਹਾਂਨਾਇਕ ਅਮਿਤਾਭ ਬੱਚਨ ਵੀ 14 ਫਰਵਰੀ ਨੂੰ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ 44 ਸੀ.ਆਰ.ਪੀ.ਐਫ. ਦੇ ਜਵਾਨਾਂ ਦੇ ਹਰ ਪਰਿਵਾਰ ਨੂੰ 5-5 ਲੱਖ ਰੁਪਏ ਦਾਨ ਕਰਨਗੇ। ਦੱਸ ਦਈਏ ਕਿ 14 ਫਰਵਰੀ ਨੂੰ ਪਾਕਿਸਤਾਨੀ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਵਿਚ ਹਮਲਾ ਕਰ ਦਿੱਤਾ ਸੀ। ਹਮਲੇ ‘ਚ 44 ਜਵਾਨ ਸ਼ਹੀਦ ਹੋਏ ਸਨ।

ਇਸ ਸ਼ਹਾਦਤ ਤੇ ਜਿੱਥੇ ਦੇਸ਼ ਨੂੰ ਗਰਵ ਹੈ, ਉੱਥੇ ਹੀ ਦੇਸ਼ ਗ਼ੁੱਸੇ ਵਿਚ ਹੈ। ਸਰਕਾਰ ਨੇ ਬਦਲੇ ਲਈ ਫੌਜ ਨੂੰ ਖੁੱਲੀ ਛੁੱਟ ਦੇ ਦਿੱਤੀ ਹੈ ‘ਤੇ ਨਾਲ ਹੀ ਪਾਕਿਸਤਾਨ ਵਲੋਂ ਮੋਸਟ ਫੇਵਰਡ ਨੇਸ਼ਨ ( ਐਮ.ਐਫ.ਐਨ.) ਦਾ ਦਰਜਾ ਖੌਹ ਲਿਆ ਹੈ।