ਗਾਇਕ ਮਿਲਿੰਦ ਗਾਬਾ ਤੇ ਪ੍ਰਿਆ ਬੇਨੀਵਾਲ ਨੇ ਕਰਵਾਇਆ ਵਿਆਹ, ਵੇਖੋ ਖੂਬਸੂਰਤ ਤਸਵੀਰਾਂ
ਬਾਲੀਵੁੱਡ ਇੰਡਸਟਰੀ ‘ਚ ਚੱਲ ਰਿਹਾ ਵਿਆਹਾਂ ਦਾ ਸੀਜ਼ਨ
ਨਵੀਂ ਦਿੱਲੀ : ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ ‘ਚ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ ਹੋਇਆ ਹੈ। ਜਿਸ ਤੋਂ ਬਾਅਦ ਹੁਣ ਇੱਕ ਹੋਰ ਕਲਾਕਾਰ ਨੇ ਵਿਆਹ ਕਰਵਾ ਲਿਆ ਹੈ। ਅੱਜ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਮਿਲਿੰਦ ਗਾਬਾ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ।
ਮਿਲਿੰਦ ਗਾਬਾ ਨੇ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਵਿਆਹ ਕਰਵਾਇਆ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਵਾਲੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯਾ ਬੇਨੀਵਾਲ ਨੇ ਡਿਜ਼ਾਈਨਰ ਲਹਿੰਗਾ ਪਾਇਆ। ਹੱਥਾਂ 'ਤੇ ਮਹਿੰਦੀ, ਰੈੱਡ ਚੂੜਾ, ਕਲੀਰੇ ਉਨ੍ਹਾਂ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਬ੍ਰਾਈਡਲ ਮੇਕਅਪ, ਨੈੱਕਲੈੱਸ ਲਾੜੀ ਬਣੀ ਪ੍ਰਿਯਾ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।
ਉਧਰ ਮਿਲਿੰਦ ਦੀ ਗੱਲ ਕਰੀਏ ਤਾਂ ਉਹ ਆਫ ਵ੍ਹਾਈਟ ਸ਼ੇਰਵਾਨੀ 'ਚ ਕਾਫੀ ਹੈਂਡਸਮ ਲੱਗ ਰਹੇ ਸਨ। ਸਿਰ 'ਤੇ ਸਿਹਰਾ ਅਤੇ ਹੱਥ 'ਚ ਤਲਵਾਰ ਲਏ ਮਿਲਿੰਦ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ। ਮਿਲਿੰਦ ਗਾਬਾ ਦਾ ਵਿਆਹ ਇਕਦਮ ਸ਼ਾਹੀ ਅੰਦਾਜ਼ 'ਚ ਹੋਇਆ।