ਕੀ ਹੁਣ ਗੁਰੂ ਰੰਧਾਵਾ ਵੀ ਗਾਇਕੀ ਤੋਂ ਬਾਅਦ ਅਦਾਕਾਰੀ 'ਚ ਰੱਖਣਗੇ ਪੈਰ ?

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹਾਲ ਹੀ 'ਚ ਗੁਰੂ ਰੰਧਾਵਾ ਨੇ 'ਮੇਡ ਇਨ ਇੰਡੀਆ' ਗਾਣੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।

Guru Randhawa

ਆਪਣੇ ਗੀਤਾਂ ਨਾਲ ਪਾਲੀਵੁੱਡ ਤੇ ਬਾਲੀਵੁੱਡ 'ਚ ਧਮਾਲਾਂ ਪਾਉਣ ਵਾਲੇ ਗੁਰੂ ਰੰਧਾਵਾ ਅਕਸਰ ਹੀ ਸਾਨੂੰ ਯੂਟਿਊਬ 'ਤੇ ਟਰੈਂਡਿੰਗ 'ਚ ਦੇਖਣ ਨੂੰ ਮਿਲਦੇ ਹਨ। ਗੁਰੂ ਦੇ ਗਾਏ ਹੋਏ ਗੀਤਾਂ 'ਚ 'ਪਟੋਲਾ' , ਤੈਨੂੰ ਸੂਟ ਸੂਟ ਕਰਦਾ' , 'ਬਣ ਮੇਰੀ ਰਾਣੀ' ਤਾਂ ਸੁਪਰ ਡੁਪਰ ਹਿੱਟ ਗਏ। ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ 'ਚ ਵੀ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਸੀ।  ਪੰਜਾਬੀ ਗਾਇਕ ਗੁਰੂ ਰੰਧਾਵਾ ਅੱਜਕਲ ਆਪਣੇ ਨਵੇਂ ਗੀਤ ‘ਮੇਡ ਇਨ ਇੰਡਿਆ’ ਨਾਲ ਚਰਚਾ ਵਿੱਚ ਛਾਏ ਹੋਏ ਹਨ।

ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਦੌਰਾਨ ਗੁਰੂ ਰੰਧਾਵਾ ਨੇ ਮਿਊਜ਼ਿਕ ਅਤੇ ਐਕਟਿੰਗ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ। ਇਕ ਇੰਟਰਵਿਊ ਦੌਰਾਨ ਗੁਰੂ ਰੰਧਾਵਾ ਨੇ ਦੱਸਿਆ ਕਿ ਬਾਲੀਵੁੱਡ ਵਿਚ ਐਕਟਿੰਗ ਕਰਨ ਦੀ ਮੇਰੀ ਕੋਈ ਤਮੰਨਾ ਨਹੀਂ ਹੈ। ਗਾਇਕ ਹਾਂ, ਗਾਇਕ ਬਣ ਕੇ ਹੀ ਰਹਾਂਗਾ ਅਤੇ ਲੋਕਾਂ ਦਾ ਪਿਆਰ ਪਾਉਣ ਦੀ ਕੋਸ਼ਿਸ਼ ਕਰਦਾ ਰਹਾਂਗਾ। ਉਹਨਾਂ ਦਸਿਆ ਕਿ ਬਚਪਨ ਤੋਂ ਹੀ ਮੇਰਾ ਸੁਪਨਾ ਗਾਇਕ ਬਣਨ ਦਾ ਸੀ।

ਗੱਲਬਾਤ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਹਰ ਜਗ੍ਹਾ ਕੰਮ ਕਰਨ ਦੀ ਤਮੰਨਾ ਰੱਖਦੇ ਹਾਂ ਪਰ ਮਿਊਜ਼ਿਕ ਮੇਰੀ ਜਾਨ, ਮੇਰੀ ਧੜਕਨ ਹੈ। ਉਸ ਦੇ ਬਿਨ੍ਹਾਂ ਮੈਂ ਜੀ ਨਹੀਂ ਸਕਦਾ। ਮੇਰੇ ਲਈ ਮਿਊਜ਼ਿਕ ਮਾਇਨੇ ਰੱਖਦਾ ਹੈ ਫਿਰ ਭਾਵੇਂ ਉਹ ਪਾਲੀਵੁੱਡ, ਬਾਲੀਵੁੱਡ ਜਾਂ ਹਾਲੀਵੁੱਡ ਇੰਡਸਟਰੀ ਦਾ ਹੀ ਕਿਉਂ ਨਾ ਹੋਵੇ। ਗੁਰੂ ਰੰਧਾਵਾ ਨੇ ਕਿਹਾ ਕਿ ਉਹ ਇੱਕਲੇ ਹੀ ਗੀਤ ਗਾਉਂਦੇ ਹਨ ਅਤੇ ਇੱਕਲੇ ਹੀ ਗਾਉਂਦੇ ਰਹਿਣਗੇ।

ਗੁਰੂ ਨੂੰ ਪਾਲੀਵੁੱਡ ਦੇ ਨਾਲ - ਨਾਲ ਬਾਲੀਵੁੱਡ ਵਲੋਂ ਵੀ ਬਹੁਤ ਪਿਆਰ ਤੇ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ।  ਹਾਲ ਹੀ 'ਚ ਗੁਰੂ ਰੰਧਾਵਾ ਨੇ 'ਮੇਡ ਇਨ ਇੰਡੀਆ' ਗਾਣੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੁਣ ਮੌਜੂਦਾ ਗੀਤ ਜਿਸ ਵਿੱਚ ਦੇਸ਼ ਪ੍ਰੇਮ ਦੀ ਸਾਰੀ ਸੀਮਾਵਾਂ ਨੂੰ ਪਾਰ ਕਰਦੇ ਹੋਏ ਟਾਈਟਲ ਹੀ ‘ਮੇਡ ਇਨ ਇੰਡੀਆ’ ਰੱਖ ਦਿੱਤਾ ਗਿਆ ਹੈ। ਦਰਸ਼ਕ ਇਸ ਗੀਤ ਦੀ ਤੁਲਨਾ 1995 ਵਿੱਚ ਆਏ ਅਲੀਸ਼ਾ ਚਿਨਾਏ ਦੇ ‘ਮੇਡ ਇਨ ਇੰਡੀਆ’ ਨਾਲ ਭੁੱਲ ਕੇ ਵੀ ਨਾ ਕਰਨ।

ਉਸ ਗੀਤ ਵਿੱਚ ਜੋ ‘ਮੇਡ ਇਨ ਇੰਡੀਆ’ ਵੇਖਿਆ ਸੀ ਯਾਨੀ ਮਿਲਿੰਦ ਸੋਮਨ ਉਹ ਭਲੇ ਟਾਰਜ਼ਨ ਵਰਗਾ ਦਿਸ ਰਿਹਾ ਹੋਵੇ ਪਰ ਉਸ ਨੂੰ ਡੱਬੇ ਵਿੱਚ ਬੰਦ ਕਰ ਕੇ ਲਿਆਇਆ ਗਿਆ ਸੀ ਜੋ ਇੱਕ ਤਰ੍ਹਾਂ ਨਾਲ ਇੰਡੀਆ ਦੀ ਸ਼ਾਨ ਘਟਾਉਣ ਵਾਲੀ ਗੱਲ ਸੀ। ਪਰ ਗੁਰੁ ਰੰਧਾਵਾ ਦਾ ‘ਮੇਡ ਇਨ ਇੰਡੀਆ’ ਵੱਖ ਹੀ ਲੈਵਲ ਦਾ ਹੈ।