ਗੁਰੂ ਰੰਧਾਵਾ ਦੀ ਆਵਾਜ਼ 'ਚ ਰੀਲੀਜ਼ ਹੋਵੇਗਾ 'ਮਰ ਗਏ ਓਏ ਲੋਕੋ' ਦਾ ਗੀਤ 'ਆਜਾ ਨੀ ਆਜਾ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਟੀਜ਼ਰ ਤੋਂ ਬਾਅਦ ਫਿਲਮ  'ਮਰ ਗਏ ਓਏ ਲੋਕੋ' ਦਾ 20 ਜੁਲਾਈ ਨੂੰ ਪਹਿਲਾ ਗੀਤ ਰਿਲੀਜ਼ ਹੋ ਜਾ ਰਿਹਾ ਹੈ |

Guru randhawa


ਟੀਜ਼ਰ ਤੋਂ ਬਾਅਦ ਫਿਲਮ  'ਮਰ ਗਏ ਓਏ ਲੋਕੋ' ਦਾ 20 ਜੁਲਾਈ ਨੂੰ ਪਹਿਲਾ ਗੀਤ ਰਿਲੀਜ਼ ਹੋ ਜਾ ਰਿਹਾ ਹੈ | ਇਸ ਗੀਤ ਦਾ ਨਾਮ  'ਆਜਾ ਨੀ ਆਜਾ' ਹੈ ਅਤੇ ਇਹ ਇਕ ਰੋਮਾਂਟਿਕ ਗੀਤ ਹੈ | ਇਸ ਗੀਤ ਨੂੰ ਪੰਜਾਬ ਦੇ ਸੁਪਰ ਸਟਾਰ ਗੁਰੂ ਰੰਧਾਵਾ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ |  'ਆਜਾ ਨੀ ਆਜਾ' ਗੀਤ ਦੇ ਬੋਲ ਵੀ ਗੁਰੂ ਰੰਧਾਵਾ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਵੀ ਖੁਦ ਗੁਰੂ ਨੇ ਹੀ ਤਿਆਰ ਕੀਤਾ ਹੈ।


ਤੁਹਾਨੂੰ ਦੱਸ ਦੇਈਏ ਕਿ ਆਪਣੇ ਗੀਤਾਂ ਨੂੰ ਲੈ ਕੇ ਪਿਛਲੇ ਕੁੱਝ ਮਹੀਨਿਆਂ ਤੋਂ ਗੁਰੂ ਰੰਧਾਵਾ ਕਾਫੀ ਚਰਚਾ ਵਿਚ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਕੁੱਝ ਸਮਾਂ ਪਹਿਲਾਂ ਗੁਰੂ ਦਾ 'ਮੇਡ ਇਨ ਇੰਡੀਆ' ਗੀਤ ਰਿਲੀਜ਼ ਹੋਇਆ ਸੀ ਜਿਸ ਦੀ ਤਾਲ 'ਤੇ ਸਾਰੀ ਦੁਨੀਆਂ ਨੱਚੀ ਸੀ | ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ਨੂੰ ਖਤ, ਸੂਟ ਸੂਟ ਕਰਦਾ, ਲੱਗਦੀ ਲਾਹੌਰ ਦੀ, ਪਟੋਲਾ ਵਰਗੇ ਸੁਪਰ ਹਿੱਟ ਗੀਤ ਦਿੱਤੇ ਹਨ | 


ਉਥੇ ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਪਨਾ ਪੱਬੀ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਲਿਖਿਆ ਤੇ ਪ੍ਰੋਡਿਊਸ ਗਿੱਪੀ ਗਰੇਵਾਲ ਨੇ ਕੀਤਾ ਹੈ ਤੇ ਨਿਰਦੇਸ਼ਨ ਸਮੀਪ ਕੰਗ ਦਾ ਹੈ। ਦੁਨੀਆ ਭਰ 'ਚ ਇਹ ਫਿਲਮ 31 ਅਗਸਤ ਨੂੰ ਰਿਲੀਜ਼ ਹੋਵੇਗੀ।