ਸਿੱਧੂ ਮੂਸੇਵਾਲਾ ਦੇ ਸਾਥੀ ਪੁਲਿਸ ਵਾਲਿਆਂ ਨੂੰ ਵੀ ਮਿਲੀ ਪੱਕੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬਡਬਰ ਫ਼ਾਇਰਿੰਗ ਰੇਂਜ ਦੀ ਘਟਨਾ ਦੀ ਐਫਆਈਆਰ ਥਾਣਾ ਸਦਰ ਬਰਨਾਲਾ ਵਿਖੇ ਦਰਜ ਕੀਤੀ ਗਈ ਸੀ।

Photo

ਸੰਗਰੂਰ, 16 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੀ ਮਾਲਵਾ ਬੈਲਟ ਦੇ ਜਿਲਾ ਮਾਨਸਾ ਦੇ ਪਿੰਡ ਮੂਸਾ ਵਿਚ ਜੰਮੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪੱਕੀ ਜ਼ਮਾਨਤ ਹੋ ਜਾਣ ਨਾਲ ਪੰਜਾਬ ਪੁਲਿਸ ਦੇ ਉਨ੍ਹਾਂ ਪੰਜ ਕਰਮਚਾਰੀਆਂ ਨੂੰ ਵੀ ਪੱਕੀ ਜ਼ਮਾਨਤ ਮਿਲ ਗਈ ਹੈ ਜਿਨ੍ਹਾਂ ਬਡਬਰ ਪਿੰਡ ਦੀ ਨਿਜੀ ਫ਼ਾਇਰਿੰਗ ਰੇਂਜ ਵਿਚ ਪੰਜਾਬ ਪੁਲਿਸ ਦੇ ਕਰਮਚਾਰੀਅਆਂ ਪਾਸੋਂ ਏ.ਕੇ. 47 ਰਾਈਫ਼ਲ ਲੈ ਕੇ ਫ਼ਾਇਰਿੰਗ ਕੀਤੀ ਸੀ। ਬਡਬਰ ਫ਼ਾਇਰਿੰਗ ਰੇਂਜ ਦੀ ਘਟਨਾ ਦੀ ਐਫਆਈਆਰ ਥਾਣਾ ਸਦਰ ਬਰਨਾਲਾ ਵਿਖੇ ਦਰਜ ਕੀਤੀ ਗਈ ਸੀ।

ਬਾਅਦ ਵਿਚ ਸਿੱਧੂੂ ਮੂਸੇਵਾਲਾ ਵਲੋਂ ਫ਼ਾਇਰਿੰਗ ਦੀ ਇਕ ਹੋਰ ਘਟਨਾ ਰਿਜ਼ਰਵ ਬਟਾਲੀਅਨ ਲੱਡਾ ਕੋਠੀ ਵਿਖੇ ਵਾਪਰੀ ਸੀ ਜਿਸ ਦੀ ਸ਼ਿਕਾਇਤ ਥਾਣਾ ਸਦਰ ਧੂਰੀ ਵਿਖੇ ਦਰਜ ਕੀਤੀ ਗਈ ਸੀ। ਉਕਤ ਦੋਵੇਂ ਸ਼ਿਕਾਇਤਾਂ ਕੋਰੋਨਾ ਵਾਇਰਸ ਦੀ ਉਲੰਘਣਾ ਦੇ ਨਾਲੋ ਨਾਲ ਕੁਝ ਹੋਰ ਧਾਰਾਵਾਂ ਤਹਿਤ ਦਰਜ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚ ਸਾਰੇ ਦੋਸ਼ੀਆਂ ਨੂੰ ਭਾਵੇਂ ਪੱਕੀ ਜ਼ਮਾਨਤ ਮਿਲ ਚੁੱਕੀ ਹੈ ਪਰ ਸਮੁੱਚਾ ਕੇਸ ਅਦਾਲਤ ਦੇ ਵਿਚਾਰ ਅਧੀਨ ਹੈ।