ਪੰਜਾਬੀ ਗਾਇਕ ਸਿੰਗਾ ਦੀਆਂ ਵਧੀਆਂ ਮੁਸ਼ਕਿਲਾਂ, ਮੁਹਾਲੀ ਪੁਲਿਸ ਨੇ ਦਰਜ ਕੀਤਾ ਮਾਮਲਾ  

ਏਜੰਸੀ

ਮਨੋਰੰਜਨ, ਪਾਲੀਵੁੱਡ

ਸਿੰਗਾ ਨੇ ਹਵਾ 'ਚ ਕੀਤੇ ਫਾਇਰ

FIR Registered Against Punjabi Singer Singga

 

ਮੁਹਾਲੀ : ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ (Singga) ਜਿਸ ਨੇ ਆਪਣੇ ਪੰਜਾਬੀ ਗੀਤਾਂ ਨਾਲ ਥੋੜ੍ਹੇ ਹੀ ਸਮੇਂ ਵਿਚ ਅਪਣੀ ਪਹਿਚਾਣ ਬਣਾਈ ਹੈ। ਦਰਅਸਲ ਮੁਹਾਲੀ ਦੇ ਥਾਣਾ ਸੋਹਾਣਾ ਦੀ ਪੁਲਿਸ ਨੇ ਗਾਇਕ ਸਿੰਗਾ ਤੇ ਉਸ ਦੇ ਸਾਥੀ ਗਾਇਕ ਜਗਪ੍ਰੀਤ ਸਿੰਘ ਉਰਫ ਜੱਗੀ ਖਿਲਾਫ਼ ਹਵਾ 'ਚ ਗੋਲੀਬਾਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ -  ਇਨਸਾਨੀਅਤ ਸ਼ਰਮਸਾਰ: ਜ਼ਖ਼ਮੀ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਬਜਾਏ ਨਾਲੇ 'ਚ ਸੁੱਟਿਆ, ਮੌਤ

ਦੋਵਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 336 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗਾਇਕ ਜੱਗੀ ਅਤੇ ਸਿੰਗਾ ਕਾਰ 'ਚ ਹਨ। ਜੱਗੀ ਕਾਰ ਚਲਾ ਰਿਹਾ ਸੀ ਜਦੋਂ ਕਿ ਗਾਇਕ ਸਿੰਗਾ ਕਾਰ ਦੇ ਸੱਜੇ ਪਾਸੇ ਵਾਲੀ ਸੀਟ 'ਤੇ ਬੈਠਾ ਹੈ। ਕਾਰ 'ਚ ਚਲ ਰਹੇ ਗੀਤ 'ਸਿੰਗਾ ਕਿਸ ਤੋਂ ਘੱਟ ਹੈ, ਵਿਗੜਿਆ ਜੱਟ ਹੈ' 'ਤੇ ਮਸਤੀ ਕਰ ਰਹੇ ਸਨ ਤੇ ਇਸੇ ਦੇ ਚਲਦੇ ਉਸ ਨੇ ਖਿੜਕੀ 'ਚੋਂ ਪਿਸਤੌਲ ਕੱਢਿਆ ਅਤੇ ਹਵਾ 'ਚ ਗੋਲੀਆਂ ਚਲਾ ਦਿੱਤੀਆਂ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੁਲਜ਼ਮਾਂ ਨਾਲ ਕਾਰ 'ਚ ਇੱਕ ਤੀਜਾ ਵਿਅਕਤੀ ਵੀ ਸੀ, ਜੋ ਸਿੰਗਾ ਅਤੇ ਜੱਗੀ ਦੀ ਵੀਡੀਓ ਬਣਾ ਰਿਹਾ ਸੀ। ਹਵਾ 'ਚ ਗੋਲੀਬਾਰੀ ਕਰਦੇ ਹੋਏ ਵੀਡੀਓ ਨੂੰ ਪੂਰਾ ਕਰਨ ਤੋਂ ਬਾਅਦ ਸਿੰਗਾ ਨੇ ਇਸ ਨੂੰ ਆਪਣੀ ਸਨੈਪ ਚੈਟ 'ਤੇ ਵੀ ਅਪਲੋਡ ਕੀਤਾ ਸੀ ਪਰ ਕੁਝ ਸਮੇਂ ਬਾਅਦ ਜਦੋਂ ਵੀਡੀਓ ਅਪਲੋਡ ਕਰਨ 'ਚ ਗਲ਼ਤ ਮਹਿਸੂਸ ਹੋਇਆ ਤਾਂ ਸਿੰਗਾ ਨੇ ਤੁਰੰਤ ਇਸ ਨੂੰ ਡਿਲੀਟ ਕਰ ਦਿੱਤਾ। ਉਸ ਸਮੇਂ ਤੱਕ ਇਹ ਵੀਡੀਓ ਕਾਫ਼ੀ ਵਾਇਰਲ ਹੋ ਗਿਆ ਸੀ।

ਇਹ ਵੀ ਪੜ੍ਹੋ -  ਰਾਸ਼ਟਰੀ ਝੰਡੇ ਦੇ ਸਨਮਾਨ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਮੁੱਖ ਅਧਿਆਪਕਾ ਮੁਅੱਤਲ

ਦੱਸਿਆ ਜਾ ਰਿਹਾ ਹੈ ਕਿ ਜਿਸ ਸੜਕ 'ਤੇ ਵੀਡੀਓ ਸ਼ੂਟ ਕੀਤਾ ਜਾ ਰਿਹਾ ਸੀ, ਉਹ ਸੋਹਾਣਾ ਗੁਰਦੁਆਰੇ ਦੇ ਸਾਹਮਣੇ ਬਣੀ ਹੋਮਲੈਂਡ ਸੁਸਾਇਟੀ ਵੱਲ ਜਾਣ ਵਾਲੀ ਸੜਕ ਹੈ। ਦਰਅਸਲ, ਗਾਇਕ ਇਸ ਸੁਸਾਇਟੀ ਦੀ ਚੌਥੀ ਮੰਜ਼ਿਲ 'ਤੇ ਰਹਿੰਦਾ ਹੈ, ਵਾਇਰਲ ਵੀਡੀਓ ਫੜ੍ਹੇ ਜਾਣ ਤੋਂ ਬਾਅਦ ਸੋਹਾਣਾ ਪੁਲਿਸ ਸਟੇਸ਼ਨ ਨੇ ਦੋਵਾਂ ਗਾਇਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।