ਨਵੇਂ ਚੈਨਲ Cine Punjabi ਰਾਂਹੀ ਆਪਣੇ ਪਾਠਕਾਂ ਦਾ ਖ਼ੂਬ ਮਨੋਰੰਜਨ ਕਰ ਰਿਹੈ ਸਪੋਕਸਮੈਨ
Cine Punjabi ਵਿਚ ਸਿਰਫ਼ ਸਿਤਾਰਿਆਂ ਨਾਲ ਜੁੜੀ ਜਾਣਕਾਰੀ ਅਤੇ ਉਹਨਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ।
ਚੰਡੀਗੜ੍ਹ - ਰੋਜ਼ਾਨਾ ਸਪੋਕਸਮੈਨ ਕਈ ਸਾਲਾਂ ਤੋਂ ਪੰਜਾਬ ਦਾ ਹਰ ਮੁੱਦਾ ਬੇਬਾਕੀ ਨਾਲ ਚੁੱਕਦਾ ਆ ਰਿਹਾ ਹੈ ਫਿਰ ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ ਜਾਂ ਆਮ ਲੋਕਾਂ ਦਾ। ਇਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਨੂੰ ਦੇਸ਼ ਦੇ ਕਾਫ਼ੀ ਲੋਕ ਪਸੰਦ ਕਰਦੇ ਹਨ ਅਤੇ ਉਹਨਾਂ ਦੇ ਹੱਕ ਵਿਚ ਵੀ ਖੜ੍ਹਦੇ ਹਨ।
ਸਪੋਕਸਮੈਨ ਦੇ ਪਾਠਕਾਂ ਵੱਲੋਂ ਮਿਲ ਰਹੇ ਇਸ ਭਰਵੇਂ ਹੁੰਗਾਰੇ ਸਦਕਾ ਹੁਣ ਰੋਜ਼ਾਨਾ ਸਪੋਕਸਮੈਨ ਨੇ ਅਪਣੇ ਪਾਠਕਾਂ ਅਤੇ ਦਰਸ਼ਕਾਂ ਲਈ ਇਕ ਨਵਾਂ ਚੈਨਲ ਲਾਂਚ ਕੀਤਾ ਹੈ। ਜਿਸ ਦਾ ਨਾਂਅ 'Cine Punjabi' ਹੈ।
'ਸਿਨੇ ਪੰਜਾਬੀ' ਇਕ ਮਨੋਰੰਜਨ ਚੈਨਲ ਹੈ, ਇਸ ਚੈਨਲ ਜ਼ਰੀਏ ਦਰਸ਼ਕਾਂ ਨੂੰ ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਸਿਤਾਰਿਆਂ ਤੇ ਪਾਲੀਵੁੱਡ ਜਗਤ ਨਾਲ ਜੁੜੀਆਂ ਖ਼ਬਰਾਂ ਅਤੇ ਅਦਾਕਾਰਾਂ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
'ਸਿਨੇ ਪੰਜਾਬੀ' ਰਾਹੀਂ ਦਰਸ਼ਕਾਂ ਨੂੰ ਪੰਜਾਬੀ ਫਿਲਮ ਜਗਤ ਦੇ ਦਿੱਗਜ਼ ਸਿਤਾਰਿਆਂ ਨਾਲ ਰੂਬਰੂ ਵੀ ਕਰਵਾਇਆ ਜਾਂਦਾ ਹੈ। ਸਪੋਕਸਮੈਨ ਯਕੀਨ ਦਿਵਾਉਂਦਾ ਹੈ ਕਿ ਉਹ ਆਪਣੇ ਨਵੇਂ ਚੈਨਲ Cine Punjabi ਰਾਂਹੀ ਆਪਣੇ ਪਾਠਕਾਂ ਦਾ ਮਨੋਰੰਜਨ ਇਸੇ ਤਰ੍ਹਾਂ ਹੀ ਕਰਦਾ ਰਹੇਗਾ।
ਯੂਟਿਊਬ 'ਤੇ ਸਿਨੇ ਪੰਜਾਬੀ ਦੇਖਣ ਲਈ ਕਲਿੱਕ ਕਰੋ- https://www.youtube.com/channel/UC1E61326zZ7lwFdnCDddQnw
ਇੰਸਟਾਗ੍ਰਾਮ 'ਤੇ ਸਿਨੇ ਪੰਜਾਬੀ ਦੇਖਣ ਲਈ ਕਲਿੱਕ ਕਰੋ- https://www.instagram.com/cinepunjabii/
ਫੇਸਬੁੱਕ 'ਤੇ ਸਿਨੇ ਪੰਜਾਬੀ ਦੇਖਣ ਲਈ ਕਲਿੱਕ ਕਰੋ- http://https://www.facebook.com/CinePunjabii/