Rajvir Jawanda Antim Ardas News: ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ, ਜੱਦੀ ਪਿੰਡ ਪੋਨਾ ਵਿਖੇ ਪਾਏ ਜਾਣਗੇ ਭੋਗ
Rajvir Jawanda Antim Ardas News: ਸਾਥੀ ਕਲਾਕਾਰਾਂ ਸਣੇ ਕਈ ਮਸ਼ਹੂਰ ਹਸਤੀਆਂ ਦੇਣਗੀਆਂ ਸ਼ਰਧਾਂਜਲੀ
Rajvir Jawanda Antim Ardas today News
Rajvir Jawanda Antim Ardas today News: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਤਮਿਕ ਸ਼ਾਂਤੀ ਲਈ ਅੱਜ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਅੰਤਿਮ ਰਸਮਾਂ ਗਾਇਕ ਦੇ ਜੱਦੀ ਪਿੰਡ ਪੋਨਾ, ਜਗਰਾਉਂ ਵਿਖੇ ਹੋਣਗੀਆਂ।
ਅੰਤਿਮ ਰਸਮਾਂ ਵਿਚ ਕਈ ਕਲਾਕਾਰਾਂ ਸਮੇਤ ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਲਈ ਖੇਤ ਵਿਚ ਵੱਡਾ ਟੈਂਟ ਲਗਾਇਆ ਗਿਆ ਹੈ। ਜਵੰਦਾ ਦਾ 8 ਅਕਤੂਬਰ ਨੂੰ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਨੇ 35 ਸਾਲ ਦੀ ਉਮਰ ਵਿਚ ਸਵੇਰੇ 10:55 ਵਜੇ ਆਖ਼ਰੀ ਸਾਹ ਲਏ। ਫ਼ੋਰਟਿਸ ਹਸਪਤਾਲ ਨੇ ਇੱਕ ਮੈਡੀਕਲ ਬੁਲੇਟਿਨ ਵਿੱਚ ਕਿਹਾ ਕਿ ਜਵੰਦਾ ਨੂੰ ਮਲਟੀ-ਆਰਗਨ ਫੇਲੀਅਰ ਹੋ ਗਿਆ ਸੀ।