Rajveer Jawanda's Last Rites : ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ’ਤੇ ਪਹੁੰਚੀ ਪੂਰੀ ਪੰਜਾਬੀ ਇੰਡਸਟਰੀ

ਏਜੰਸੀ

ਮਨੋਰੰਜਨ, ਪਾਲੀਵੁੱਡ

Rajveer Jawanda's Last Rites : ਦੇਖੋ ਪਿੰਡ ਪੋਨਾ ਤੋਂ ਲਾਈਵ ਤਸਵੀਰਾਂ

The Entire Punjabi Industry Attended Rajveer Jawanda's Last Rites Latest News in Punjabi 

The Entire Punjabi Industry Attended Rajveer Jawanda's Last Rites Latest News in Punjabi ਲੁਧਿਆਣਾ : ਪੰਜਾਬੀ ਗਾਇਕ ਰਾਜਵੀਰ ਜਵੰਦਾ ਪਿਛਲੇ ਦਿਨੀਂ ਸਾਨੂੰ ਅਲਵਿਦਾ ਆਖ ਗਏ ਸਨ, ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਚ ਰੱਖੀ ਗਈ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। 

ਤੁਹਾਨੂੰ ਦਸ ਦੇਈਏ ਕਿ ਰਾਜਵੀਰ ਜਵੰਦਾ ਦੀ ਅੱਜ ਅੰਤਮ ਅਰਦਾਸ ਉਤੇ ਪਿੰਡ ਦੇ ਲੋਕਾਂ ਸਮੇਤ ਵੱਡੀ ਗਿਣਤੀ ਵਿਚ  ਸਿਆਸੀ ਅਤੇ ਫਿਲਮ ਜਗਤ ਦੀਆਂ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ। ਪਿੰਡ ਦੇ ਬਾਹਰ ਵੱਡੇ ਪੰਡਾਲਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। 

ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ਵਿਚ ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਤੋਂ ਵੱਡੀ ਗਿਣਤੀ ਵਿਚ ਸਿਤਾਰੇ ਪਹੁੰਚ ਰਹੇ ਹਨ, ਇਸ ਦੌਰਾਨ ਜਦੋਂ ਅਸੀਂ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਪੋਨਾ ਪਿੰਡ ਦੀਆਂ ਗਲੀਆਂ ਬਹੁਤ ਉਦਾਸ ਹਨ। ਰਾਜਵੀਰ ਜਵੰਦਾ ਸੱਭ ਨੂੰ ਰਵਾ ਕੇ ਚਲਾ ਗਿਆ ਹੈ।

ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ਉਤੇ ਜਸਲੀਨ ਮਾਨ ਮਹੰਤ ਵੀ ਪਹੁੰਚੀ ਹੈ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਖਾਸ ਗੱਲ ਕੀਤੀ ਅਤੇ ਦਸਿਆ ਕਿ ਰੱਬ ਕਿਸੇ ਵੀ ਮਾਂ ਨੂੰ ਆਹ ਦਿਨ ਨਾ ਦਿਖਾਵੇ।

ਪਿੰਡ ਪੋਨਾ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਖਾਸ ਗੱਲਬਾਤ ਦੌਰਾਨ ਦਸਿਆ ਕਿ ਅੱਜ ਲਗਭਗ 10 ਹਜ਼ਾਰ ਲੋਕਾਂ ਦੇ ਬੈਠਣ ਦੀ ਇੱਥੇ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਵੀ ਇਸ ਵਾਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਕਿਉਂਕਿ ਰਾਜਵੀਰ ਜਵੰਦਾ ਦੇ ਅੰਤਮ ਸਸਕਾਰ ਮੌਕੇ ਵੱਡਾ ਨੁਕਸਾਨ ਹੋਇਆ ਸੀ, ਲੋਕਾਂ ਦੇ ਮੋਬਾਈਲ ਚੋਰੀ ਹੋ ਗਏ ਸਨ, ਕਿਉਂਕਿ ਉਸ ਵਕਤ ਸਮਾਂ ਇਹੋ ਜਿਹਾ ਸੀ ਕਿ ਸਾਰਿਆਂ ਦੀਆਂ ਅੱਖਾਂ ਨਮ ਸਨ।

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ਉਤੇ ਸੁੱਖੀ ਬਰਾੜ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਖਾਸ ਗੱਲਬਾਤ ਕੀਤੀ ਅਤੇ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਸਾਡੇ ਸੱਭਿਆਚਾਰ ਨੂੰ ਅੱਜ ਬਚਾਉਣ ਦੀ ਲੋੜ ਹੈ।

ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ਮੌਕੇ ਜੱਸ ਬਾਜਵਾ, ਐਮੀ ਵਿਰਕ, ਰਣਜੀਤ ਬਾਜਵਾ, ਗੱਗੂ ਗਿੱਲ, ਗੁਰਲੇਜ਼ ਅਖਤਰ, ਉਹਨਾਂ ਦੀ ਪਤੀ ਕੁਲਵਿੰਦਰ ਕੈਲੀ, ਹਾਰਬੀ ਸੰਘਾ ਅਤੇ ਬੈਂਟੀ ਬੈਂਸ ਸਮੇਤ ਜਸਬੀਰ ਜੱਸੀ, ਹਰਭਜਨ ਮਾਨ, ਸੁੱਖੀ ਬਰਾੜ ਵਰਗੇ ਵਰਗੇ ਹੋਰ ਬਹੁਤ ਸਾਰੇ ਸਿਤਾਰੇ ਪਹੁੰਚੇ। ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ।

(For more news apart from stay tuned to Rozana Spokesman.)