'ਮਰ ਜਾਣਾ ਤੂੰ ਤਾਂ ਸਦਾ ਕੰਮ ਕਰਦੇ ਵੇ,ਸੋਕਿਆਂ 'ਚ ਸੁੱਕ ਤੇ ਹੜ੍ਹਾਂ 'ਚ ਹੜ੍ਹ ਕੇ,ਪਗੜੀ ਸੰਭਾਲ ਜੱਟਾ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਨੌਜਵਾਨਾਂ ਵਿਚਲਾ ਇਹ ਜਜ਼ਬਾ ਪਹਿਲਾਂ ਮੈਂ ਕਦੇ ਆਪਣੀ ਜਿੰਦਗੀ ਵਿਚ ਨਹੀਂ  ਵੇਖਿਆ

Hardeep singh and Surjit Bhullar

ਨਵੀਂ ਦਿੱਲੀ:(ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ  ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਸੁਰਜੀਤ ਭੁੱਲਰ ਨਾਲ ਗੱਲਬਾਤ  ਕੀਤੀ। ਸੁਰਜੀਤ ਭੁੱਲਰ ਨੇ ਗੱਲ ਬਾਤ ਦੌਰਾਨ ਦੱਸਿਆ ਕਿ  ਜਿੰਨੇ ਵੀ ਸੰਘਰਸ਼ ਉੱਠੇ  ਉਹ ਪੰਜਾਬ ਤੋਂ ਉੱਠੇ ਹਨ ਅਤੇ ਉਹਨਾਂ ਵਿਚ ਤਾਕਤ ਹੁੰਦੀ ਹੈ।

ਪੰਜਾਬ ਦੇ ਲੋਕਾਂ ਨੇ ਹਿੰਦੁਸਤਾਨ ਦੇ ਲੋਕਾਂ ਵਿਚ ਜਜ਼ਬਾ ਪੈਦਾ ਕਰ ਦਿੱਤਾ। ਇਸ ਤਰ੍ਹਾਂ ਲੱਗਦਾ ਵੀ  ਲੋਕਾਂ ਦਾ ਹੜ੍ਹ ਆ ਗਿਆ। ਲੋਕਾਂ ਦੇ ਚਿਹਰੇ ਤੇ ਨੂਰ ਹੈ। ਲੱਗਦਾ ਹੀ ਨਹੀਂ ਹੈ ਕਿ ਲੋਕ ਧਰਨੇ ਤੇ ਬੈਠੇ ਹਨ। ਅੱਜ ਨਹੀਂ ਤਾਂ ਕੱਲ੍ਹ ਕੇਂਦਰ ਨੂੰ ਚੁੱਕਣਾ ਪਵੇਗਾ।

ਸਰਕਾਰ ਤਾਂ ਬਹੁਤ ਸਾਜ਼ਿਸਾਂ ਰਚ ਰਹੀ ਹੈ ਵੀ ਇਸ ਸੰਘਰਸ ਨੂੰ ਤਾਰਪੀੜੋ ਕੀਤਾ ਜਾਵੇ ਪਰ ਕਿਸਾਨ ਜਥੇਬੰਦੀਆਂ ਨੇ ਬੜੀ ਸੂਝ ਨਾਲ ਇਸ ਸੰਘਰਸ਼ ਨੂੰ ਚਲਾਇਆ। ਨੌਜਵਾਨਾਂ  ਨੇ ਵੀ ਇਸ ਵਿਚ ਅਨੁਸ਼ਾਸਨ ਵਰਤਿਆ।

ਸਰਕਾਰਾਂ ਦੇ ਕੰਨਾਂ ਤੇ ਵੀ ਜੂੰਅ ਵੀ ਉਦੋਂ ਹੀ ਸਰਕਦੀ ਹੁੰਦੀ ਹੈ ਜਦੋਂ ਲੋਕ ਇਕੱਠੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਬਦਨਾਮ ਕੀਤਾ   ਜਾ ਰਿਹਾ ਹੈ ਦੁਨੀਆਂ ਦਾ ਕੋਈ ਵੀ ਦੇਸ਼ ਅਜਿਹਾ ਨਹੀ ਜਿੱਥੇ ਨਸ਼ੇ ਨਹੀਂ ਹਨ ਪਰ ਹਰ ਵਾਰ ਪੰਜਾਬ ਦੇ  ਨੌਜਵਾਨਾਂ ਨੂੰ ਬਦਨਾਮ ਕੀਤਾ ਗਿਆ ਪਰ ਧਰਨੇ ਵਿਚ ਨੌਜਵਾਨ ਪੀੜੀ ਬਾਰੇ ਵੇਖ ਸਕਦੇ ਹਾਂ ਕਿ ਕਿਵੇਂ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ।

ਨੌਜਵਾਨਾਂ ਵਿਚਲਾ ਇਹ ਜਜ਼ਬਾ ਪਹਿਲਾਂ ਮੈਂ ਕਦੇ ਆਪਣੀ ਜਿੰਦਗੀ ਵਿਚ ਨਹੀਂ  ਵੇਖਿਆ। ਉਹਨਾਂ ਨੇ ਕਿਹਾ ਕਿ  ਇਹ ਅੰਦੋਲਨ ਕਿਸਾਨੀ ਤੋਂ ਸ਼ੁਰੂ ਹੋਇਆ ਸੀ ਪਰ ਇਹ ਅੰਦੋਲਨ ਜਨ ਅੰਦੋਲਨ ਬਣ ਗਿਆ। ਸਾਰੇ ਦੇਸ਼ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਵਕੀਲ ਵੀ ਸਮਰਥਨ ਲਈ ਅੱਗੇ ਆਏ। ਸੰਧੂ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਵੀ ਡਰੀ ਬੈਠੀ ਹਾਂ ਵੀ ਕੱਲ੍ਹ ਨੂੰ ਕੋਈ ਹੋਰ ਕਮਿਊਨਟੀ ਦੇ ਬੰਦੇ ਆ ਕੇ ਹੱਕ ਨਾ ਮੰਗਣ ਆ ਜਾਣ।