ਪੰਜਾਬੀ ਗਾਇਕ ਮਨਕੀਰਤ ਔਲਖ ਸਿਰਸਾ ਦੇ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ਵਿਖੇ ਹੋਏ ਨਤਮਸਤਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗੁਰਦੁਆਰਾ ਸਾਹਿਬ ’ਚ ਸੇਵਾ ਲਈ 1 ਟਰੈਕਟਰ ਕੀਤਾ ਦਾਨ

Punjabi singer Mankirt Aulakh paid obeisance at Gurdwara Sri Chilla Sahib in Sirsa.

ਸਿਰਸਾ : ਪੰਜਾਬੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿਖੇ ਪਹੁੰਚੇ ਅਤੇ ਉਨ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਸੇਵਾ ਲਈ ਇੱਕ ਟਰੈਕਟਰ ਦਾਨ ਕੀਤਾ। ਇਸ ਮੌਕੇ ਮਨਕੀਰਤ ਔਲਖ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਹੜ੍ਹਾਂ ਦੌਰਾਨ ਹਰ ਪੀੜਤ ਦੇ ਘਰ ਪਹੁੰਚਣ ਦਾ ਕੰਮ ਕੀਤਾ। ਉਨ੍ਹਾਂ ਨੇ ਹੜ੍ਹਾਂ ਦੌਰਾਨ ਪੀੜਤਾਂ ਦੀ ਸਹਾਇਤਾ ਲਈ ਗਲੋਬਲ ਸਿੱਖ ਨੂੰ ਟਰੈਕਟਰ ਪ੍ਰਦਾਨ ਕੀਤੇ।

ਇਸ ਤੋ ਬਾਅਦ ਉਨ੍ਹਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 10 ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਨੂੰ ਟਰੈਕਟਰ ਦਾਨ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਹੋਰ ਰਾਜਾਂ ਦੇ ਸਹਿਯੋਗ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਾਫ਼ੀ ਰਾਹਤ ਸਮੱਗਰੀ ਦਿੱਤੀ ਗਈ। ਗੀਤਾਂ ਵਿੱਚ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਮਨਕੀਰਤ ਨੇ ਕਿਹਾ ਕਿ ਗਾਣੇ ਸਿਰਫ ਮਨੋਰੰਜਨ ਅਤੇ ਆਪਣਾ ਗੁੱਸਾ ਕੱਢਣ ਲਈ ਹਨ। ਫਿਲਮ ਸ਼ੋਲੇ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗੱਬਰ ਫਿਲਮ ਦੇਖਣ ਤੋਂ ਬਾਅਦ ਪੈਦਾ ਹੋਏ ਸਨ।