ਪਰਮੀਸ਼ ਵਰਮਾ ਮਾਮਲੇ 'ਚ 3 ਹੋਰ ਵਿਅਕਤੀਆਂ ਦੀ ਹੋਈ ਗ੍ਰਿਫਤਾਰੀ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਹਿਲਾਂ ਵੀ ਬੱਦੀ ਤੋਂ ਇਕ ਜਵਾਨ ਨੂੰ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ

Parmish Verma

ਬੀਤੇ ਦਿਨੀਂ ਮੋਹਾਲੀ ਦੇ ਸੈਕਟਰ  91 'ਚ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ। ਜਿਸ ਵਿਚ ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਹੁਣ ਤਿੰਨ ਗ੍ਰਿਫਤਾਰੀਆਂ  ਹੋਰ ਕੀਤੀਆਂ ਹਨ । ਦਸ ਦਈਏ ਕਿ ਪਰਮੀਸ਼ 'ਤੇ ਹਮਲੇ ਦੇ ਦੋਸ਼ 'ਚ ਹਿਮਾਚਲ ਦੇ ਸੋਲਨ ਜ਼ਿਲੇ ਦੇ ਬੱਦੀ ਤੋਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਬੱਦੀ ਤੋਂ ਇਕ ਜਵਾਨ ਨੂੰ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦਸ ਦਈਏ ਕਿ ਪੁਲਸ ਤਿੰਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਬੱਦੀ ਦੇ ਗੁਲਵਾਲਾ ਦਾ ਗ੍ਰਿਫਤਾਰ ਨੌਜਵਾਨ ਹਰਵਿੰਦ ਸਿੰਘ ਹੈਪੀ ਰਿਮਾਂਡ 'ਤੇ ਚੱਲ ਰਿਹਾ ਹੈ।

ਦੱਸਣਯੋਗ ਹੈ ਕਿ ਮੋਹਾਲੀ 'ਚ ਬੀਤੇ ਸ਼ੁੱਕਰਵਾਰ ਦੇਰ ਰਾਤ ਪਰਮੀਸ਼ ਵਰਮਾ 'ਤੇ ਕਾਰ 'ਚ ਸਵਾਰ ਨੌਜਵਾਨਾਂ ਨੇ ਉਸ ਵੇਲੇ ਗੋਲੀਆਂ ਚਲਾਈਆਂ ਸਨ ਜਦ ਉਹ ਐਲਾਂਟੇ ਮਾਲ ਚੋਂ ਗੋਲੀਆਂ ਚਲਾਈਆਂ ਸਨ।

ਗੋਲੀਆਂ ਲੱਗਣ ਤੋਂ ਬਾਅਦ ਪਰਮੀਸ਼ ਵਰਮਾ ਨੂੰ ਮੋਹਾਲੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਮੋਹਾਲੀ ਪੁਲਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਹਮਲੇ ਤੋਂ ਬਾਅਦ ਫੇਸਬੁੱਕ 'ਤੇ ਇਕ ਸਰਦਾਰ ਨੌਜਵਾਨ ਦਿਲਪ੍ਰੀਤ ਸਿੰਘ ਉਰਫ ਬਾਬਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ।

 

ਪੋਸਟ 'ਚ ਉਸ ਨੇ ਲਿਖਿਆ ਸੀ ਕਿ ਪਰਮੀਸ਼ ਵਰਮਾ ਇਸ ਵਾਰ ਤਾਂ ਤੂੰ ਬਚ ਗਿਆ ਪਰ ਅਗਲੀ ਵਾਰ ਨਹੀਂ ਬੱਚੇਗਾ। ਇਸ ਦੇ ਬਾਅਦ ਸੋਹਲ ਮੀਡੀਆ ਤੇ ਕਾਫ਼ੀ ਗੱਲਾਂ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਦਿਲਪ੍ਰੀਤ ਨੇ ਫਿਰ ਤੋਂ ਇਕ ਪੋਸਟ ਆ ਕੇ ਕਿਹਾ ਕਿ ਜੋ ਵੀ ਮਾਮਲਾ ਹੈ ਪਰਮੀਸ਼ ਖੁਦ ਉਸ ਨੂੰ ਮੀਡੀਆ ਦੇ ਸਾਹਮਣੇ ਰੱਖੇਗਾ।  ਕਿਸ ਨੂੰ ਵੀ ਕੋਈ ਵੀ ਮਨੰਘੜਤ ਗੱਲ ਕਰਨ ਦੀ ਲੋੜ ਨਹੀਂ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਪੁਲਿਸ ਨੇ ਪਰਮੀਸ਼ ਦੀ ਸੁਰੱਖਿਆ ਵਧ ਦਿਤੀ ਹੈ ਅਤੇ ਜਾਂਚ ਵਿਚ ਵੀ ਤੇਜੀ ਕੀਤੀ ਗਈ ਹੈ ਅਤੇ ਜਲਦ ਹੀ ਪਰਮੀਸ਼ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ। 

ਦਸ ਦਈਏ ਪਰਮੀਸ਼ ਆਪਣੇ ਗੀਤ "ਗਾਲ੍ਹ ਨੀ ਕੱਢਣੀ' ਅਤੇ ਟੋਹਰ ਨਾਲ ਛੜਾ ਕਾਰਨ ਚਰਚਾ ਬਟੋਰ ਰਹੇ ਹਨ ਅਤੇ ਹਾਲ ਹੀ 'ਚ ਉਨ੍ਹਾਂ ਦੇ ਪੰਜਾਬੀ ਫ਼ਿਲਮ ਸਿੰਘਮ ਵਿਚ ਅਹਿਮ ਕਿਰਦਾਰ ਨਿਭਾਉਣ ਦੀ ਗੱਲ ਵੀ ਸਾਹਮਣੇ ਆਈ  ਸੀ।