ਅਰਜਨ ਢਿੱਲੋਂ ਦੀ ਐਲਬਮ 'ਸਰੂਰ' ਦੀ ਬਿਲਬੋਰਡ ਕੈਨੇਡੀਅਨ ਐਲਬਮਜ਼ ਚਾਰਟ 'ਤੇ ਦਰਜਾਬੰਦੀ!
ਅਰਜਨ ਢਿੱਲੋਂ ਦੀ 15 ਗੀਤਾਂ ਵਾਲੀ ਨਵੀਨਤਮ ਰਿਲੀਜ਼ 'ਸਰੂਰ'29 ਜੂਨ 2023 ਨੂੰ ਰਿਲੀਜ਼ ਹੋਈ ਸੀ
ਚੰਡੀਗੜ੍ਹ (ਮੁਸਕਾਨ ਢਿੱਲੋਂ) : ਪੰਜਾਬੀ ਗਾਇਕ ਅਰਜਨ ਢਿੱਲੋਂ ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਦੇ ਰਹਿੰਦੇ ਹਨ। ਅਰਜਨ ਢਿੱਲੋਂ ਨੇ ਥੋੜ੍ਹੇ ਸਮੇਂ ਵਿੱਚ ਹੀ ਲੋਕਾਂ ਦਾ ਬਹੁਤ ਪਿਆਰ ਹਾਸਲ ਕੀਤਾ ਹੈ। ਆਪਣੀ ਪੀੜ੍ਹੀ ਦੇ ਮਹਾਨ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਵਜੋਂ ਜਾਣੇ ਜਾਂਦੇ ਗਾਇਕ ਅਰਜਨ ਢਿੱਲੋਂ ਨੇ ਇਕ ਵਾਰ ਫੇਰ ਮਾਣ ਵਧਾਇਆ ਹੈ।
ਇਸ ਐਲਬਮ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਅਰਜਨ ਢਿੱਲੋਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਐਲਬਮ 'ਸਰੂਰ' ਬਿਲਬੋਰਡ ਕੈਨੇਡੀਅਨ ਐਲਬਮ ਚਾਰਟਸ 'ਤੇ 7ਵੇਂ ਸਥਾਨ 'ਤੇ ਆਪਣੀ ਰੈਂਕਿੰਗ ਦਾ ਆਨੰਦ ਮਾਣ ਰਹੀ ਹੈ। ਅਰਜਨ ਢਿੱਲੋਂ ਦੀ 15 ਗੀਤਾਂ ਵਾਲੀ ਨਵੀਨਤਮ ਰਿਲੀਜ਼ 'ਸਰੂਰ'29 ਜੂਨ 2023 ਨੂੰ ਰਿਲੀਜ਼ ਹੋਈ ਸੀ। ਐਲਬਮ 'ਇਲਜ਼ਾਮ' ਦਾ ਪਹਿਲਾ ਗੀਤ ਅਤੇ ਵੀਡੀਓ ਵੀ ਪੂਰੀ ਐਲਬਮ ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਸੀ। ਸਾਰੇ ਗੀਤਾਂ ਨੇ ਆਉਂਦਿਆਂ ਸਾਰ ਹੀ ਧਮਾਲਾਂ ਪਾ ਦਿੱਤੀਆਂ ਸਨ।
ਅਰਜਨ ਨੇ ਪੰਜਾਬੀ ਇੰਡਸਟਰੀ ਨੂੰ ਜਿੰਨੇ ਵੀ ਗੀਤ ਦਿੱਤੇ ਹਨ ਉਹ ਸਾਰੇ ਹੀ ਹਿੱਟ ਹੋਏ ਹਨ। ਇਸ ਐਲਬਮ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਅਰਜਨ ਢਿੱਲੋਂ ਨੇ ਇਸ ਐਲਬਮ ਵਿਚ ਗਾਇਕ ਦੇ ਨਾਲ- ਨਾਲ ਗੀਤਕਾਰ ਵਜੋਂ ਭੂਮਿਕਾ ਨਿਭਾਈ ਹੈ।ਦੁਨੀਆ ਭਰ ਵਿੱਚ ਇੱਕ ਵਿਸ਼ਾਲ ਫੈਨ ਫਾਲੋਇੰਗ ਦਾ ਆਨੰਦ ਮਾਨਣ ਵਾਲਾ ਅਰਜਨ ਨੇ ਸੰਗੀਤ ਚਾਰਟ 'ਤੇ ਥਾਂ ਬਣਾਕੇ ਸਾਰਿਆਂ ਦਾ ਧਿਆਨ ਖਿੱਚਿਆ।
ਇਸ ਐਲਬਮ ਵਿੱਚ ਗੀਤ ਇਲਜ਼ਾਮ, ਵਰਲਡਵਾਈਡ, ਟੇਪ 2, ਥੋਡੇ ਵਰਗੀਆ, ਪੰਜਾਬੀ, ਲੌਂਗ ਬੈਕ, ਦੁਨੀਆ, ਲਿਟ ਬਿਟ, ਜਾਨ ਵਾਰੀਏ, ਰੱਬ,ਕੈਲਕੂਲੇਸ਼ਨਜ਼, ਹਰ ਟਾਊਨ,ਪੈਗ, ਰੇਂਜ, ਮਾਈਟੀ ਮਿਰਜ਼ਾ ਸ਼ਾਮਲ ਹਨ। ਇਹ ਐਲਬਮ ਦੇ 15 ਗੀਤ ਹਨ।