ਪ੍ਰਤੀਕ ਬੱਬਰ ਅਤੇ ਸਿਮੀ ਚਾਹਲ ਦਾ ਗੀਤ 'ਤੇਰੇ ਬਾਜੋਂ' ਹੋਇਆ ਰਿਲੀਜ਼
ਫਿਲਮ ਇੰਡਸਟਰੀ ਵਿਚ ਕਦਮ ਰੱਖਣ ਤੋਂ ਬਾਅਦ ਸਿਮੀ ਚਾਹਲ ਦਾ ਇਹ ਪਹਿਲਾ ਗੀਤ ਹੈ
ਮੁਹਾਲੀ - ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਵਿੱਚ ਆਪਣੀਆਂ ਸੰਗੀਤਕ ਰਚਨਾਵਾਂ, ਸਕ੍ਰੀਨਪਲੇਅ ਅਤੇ ਨਿਰਦੇਸ਼ਨ ਲਈ ਜਾਣੇ ਜਾਂਦੇ ਜਤਿੰਦਰ ਸ਼ਾਹ ਤੁਹਾਡੇ ਲਈ VYRL ਪੰਜਾਬੀ ਦੇ ਨਾਲ ਇੱਕ ਹੋਰ ਖੂਬਸੂਰਤ ਗੀਤ ਲੈ ਕੇ ਆਏ ਹਨ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਦੁਆਰਾ ਗਾਇਆ ਗੀਤ "ਤੇਰੇ ਬਾਜੋਂ" ਵਿਚ ਪਹਿਲੀ ਵਾਰ ਬਾਲੀਵੁੱਡ ਦੇ ਅਦਾਕਾਰ ਪ੍ਰਤੀਕ ਬੱਬਰ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਸਿਮੀ ਚਾਹਲ ਇਕੱਠੇ ਨਜ਼ਰ ਆਉਣਗੇ। ਇਸ ਗੀਤ ਦੇ ਬੋਲ ਲੇਖਕ ਕੁਮਾਰ ਨੇ ਲਿਖੇ ਹਨ।
Prateek Babbar and Simi Chahal's song 'Tere Baje' released
ਇਸ ਸੰਗੀਤ ਵੀਡੀਓ ਵਿਚ, ਪ੍ਰਤੀਕ ਅਤੇ ਸਿਮੀ ਇੱਕ ਪ੍ਰੇਮੀ ਜੋੜੇ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣੇ ਰਿਸ਼ਤੇ ਤੋਂ ਵੱਧ ਉਮੀਦਾਂ ਲਗਾਈ ਬੈਠੇ ਹਨ ਅਤੇ ਜਿਸ ਨੂੰ ਪਾਉਣ ਲਈ ਇੱਕ ਦੂਜੇ ਤੋਂ ਵੱਖ ਹੋਣ ਲਈ ਵੀ ਤਿਆਰ ਹਨ ਪਰ ਜਿੱਥੇ ਪ੍ਰਤੀਕ ਆਪਣੀ ਜ਼ਿੰਦਗੀ ਵਿਚ ਅੱਗੇ ਵਧਣਾ ਸ਼ੁਰੂ ਕਰਦਾ ਹੈ ਉੱਥੇ ਹੀ ਸਿਮੀ ਨੇ ਖੂਬਸੂਰਤੀ ਨਾਲ ਦਰਸਾਇਆ ਹੈ ਕਿ ਉਸ ਦੇ ਲਈ ਪ੍ਰੇਮੀ ਤੋਂ ਵੱਖ ਹੋਣਾ ਕਿੰਨਾ ਮੁਸ਼ਕਲ ਹੋ ਸਕਦਾ ਹੈ, ਪਰ ਉਹ ਬਦਲੇ ਵਿਚ ਆਪਣੇ ਦੋਸਤ ਪ੍ਰਤੀਕ ਨੂੰ ਬਹੁਤ ਪਿਆਰ ਦਿੰਦੀ ਹੈ। ਟੂ ਲਵ ਇਜ਼ ਟੂ ਲੇਟ ਗੋ" ਇਸ ਗੀਤ ਦਾ ਅਸਲੀ ਸੰਦੇਸ਼ ਹੈ।
'ਤੇਰੇ ਬਾਜੋ' ਬਾਰੇ ਗੱਲ ਕਰਦੇ ਹੋਏ, ਗਾਇਕਾ ਸ਼੍ਰੇਆ ਘੋਸ਼ਾਲ ਕਹਿੰਦੀ ਹੈ, "ਜਤਿੰਦਰ ਸ਼ਾਹ ਅਤੇ VYRL ਪੰਜਾਬੀ ਦੀ ਟੀਮ ਨਾਲ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ ਅਤੇ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਖੁਸ਼ ਹਾਂ। "ਤੇਰੇ ਬਾਜੋਂ" ਦਾ ਇੱਕ ਪਿਆਰਾ ਅਰਥ ਅਤੇ ਇੱਕ ਡੂੰਘੀ ਲੈਅ ਹੈ ਜੋ ਤੁਹਾਡੇ ਦਿਲ ਨੂੰ ਛੂਹ ਲੈਣ ਦੀ ਸੰਭਾਵਨਾ ਰੱਖਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਗੀਤ ਨੂੰ ਬਹੁਤ ਪਿਆਰ ਦੇਣਗੇ।
Prateek Babbar and Simi Chahal's song 'Tere Baje' released
ਸੰਗੀਤਕਾਰ ਅਤੇ ਨਿਰਦੇਸ਼ਕ ਜਤਿੰਦਰ ਸ਼ਾਹ ਦਾ ਕਹਿਣਾ ਹੈ, "ਤੇਰੇ ਬਾਜੋਂ" ਨੂੰ ਪਿਆਰ ਅਤੇ ਮੁਹੱਬਤ ਨਾਲ ਬਹੁਤ ਹੀ ਵੱਖਰੀ ਰੌਸ਼ਨੀ ਵਿਚ ਦਰਸਾਇਆ ਗਿਆ ਹੈ ਅਤੇ ਮੈਂ ਰਚਨਾ ਦੇ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਇਹ ਗੀਤ ਸ਼੍ਰੇਆ ਦੀ ਆਵਾਜ਼ ਲਈ ਬਣਿਆ ਹੈ। ਪ੍ਰਤੀਕ ਬੱਬਰ ਅਤੇ ਸਿਮੀ ਚਾਹਲ ਨੇ ਬਹੁਤ ਵਧੀਆ ਕੰਮ ਕੀਤਾ ਹੈ, ਜੋ ਵੀਡੀਓ ਵਿਚ ਉਹਨਾਂ ਦੇ ਕਿਰਦਾਰ ਤੋਂ ਦੇਖਿਆ ਜਾ ਸਕਦਾ ਹੈ। ਮੈਨੂੰ ਪ੍ਰਸ਼ੰਸ਼ਕਾਂ ਦੇ ਰੀਵਿਊ ਦੀ ਵੀ ਉਡੀਕ ਰਹੇਗੀ ਕਿ ਉਹ ਇਸ ਗੀਤ ਨੂੰ ਕਿਵੇਂ ਦੇਖਦੇ ਹਨ।
ਇਸ ਮਿਊਜ਼ਿਕ ਵੀਡੀਓ 'ਤੇ ਸਾਰਿਆਂ ਨਾਲ ਕੰਮ ਕਰਨਾ ਬੇਹੱਦ ਖੁਸ਼ੀ ਦੀ ਗੱਲ ਹੈ। ਟ੍ਰੈਕ ਨੂੰ ਸ਼੍ਰੇਆ ਘੋਸ਼ਾਲ ਦੁਆਰਾ ਗਾਇਆ ਗਿਆ ਹੈ ਅਤੇ ਸੰਗੀਤ ਵੀਡੀਓ ਸ਼ਾਹ ਜੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਜੋ ਹਮੇਸ਼ਾ ਆਪਣੀ ਕਹਾਣੀ-ਆਧਾਰਿਤ ਸੰਗੀਤ ਵੀਡੀਓਜ਼ ਲਈ ਜਾਣੇ ਜਾਂਦੇ ਹਨ।
ਸਿਮੀ ਨਾਲ ਸ਼ੂਟਿੰਗ 'ਚ ਕਾਫੀ ਮਜ਼ਾ ਆਇਆ। ਬਹੁਤ ਸਾਰੇ ਪ੍ਰਤਿਭਾਸ਼ਾਲੀ ਲੋਕਾਂ ਨਾਲ ਕੰਮ ਕਰਨ ਤੋਂ ਬਾਅਦ ਮੈਨੂੰ ਯਕੀਨ ਹੈ ਕਿ "ਤੇਰੇ ਬਾਜੋਂ" ਗੀਤ ਪ੍ਰਸ਼ੰਸ਼ਕਾਂ ਦੇ ਦਿਲਾਂ ਨੂੰ ਜ਼ਰੂਰ ਛੂਹੇਗਾ। ਪੰਜਾਬੀ ਅਦਾਕਾਰਾ ਸਿਮੀ ਚਾਹਲ ਦਾ ਕਹਿਣਾ ਹੈ, "ਫਿਲਮ ਇੰਡਸਟਰੀ ਵਿਚ ਕਦਮ ਰੱਖਣ ਤੋਂ ਬਾਅਦ ਇਹ ਮੇਰਾ ਪਹਿਲਾ ਗੀਤ ਹੈ ਅਤੇ ਪ੍ਰਤੀਕ, ਜਤਿੰਦਰ ਸ਼ਾਹ ਅਤੇ VYRL ਦੀ ਟੀਮ ਦੇ ਨਾਲ "ਤੇਰੇ ਬਾਜੋ" ਦੇ ਸੈੱਟ 'ਤੇ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। "ਤੇਰੇ ਬਾਜੋਂ" ਇੱਕ ਸ਼ਾਨਦਾਰ ਰਚਨਾ ਹੈ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਨੇ ਇਸ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ। ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਖੁਸ਼ ਹਾਂ ਅਤੇ ਉਮੀਦ ਕਰਦੀ ਹਾਂ ਕਿ ਸਾਡੇ ਸਾਰੇ ਪ੍ਰਸ਼ੰਸਕ ਇਸ ਗੀਤ ਨੂੰ ਓਨਾ ਹੀ ਪਿਆਰ ਕਰਨਗੇ ਜਿੰਨਾ ਸਾਨੂੰ ਇਸ 'ਤੇ ਕੰਮ ਕਰਨ ਦਾ ਮਜ਼ਾ ਆਇਆ ਹੈ।