ਕਿਸਾਨ ਮਜਦੂਰ ਦੀ ਇੱਕੋਂ ਆਵਾਜ ਸਾਨੂੰ ਚਾਹੀਦਾ ਲੋਕ ਰਾਜ : ਬੱਬੂ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਝੰਡੇ ਉਤਾਰ 'ਤੇ ਆਪਣੇ ਘਰਾਂ 'ਚ ਕਿਸਾਨੀ ਅਤੇ ਮਜ਼ਦੂਰਾਂ 'ਤੇ ਝੰਡੇ ਲਾਉਣ।

Babbu mann

ਸਿੰਘੂ ਬਾਰਡਰ - ਦਿੱਲੀ ਦੀਆ ਸਰਹੱਦਾਂ ਤੇ ਕਿਸਾਨਾਂ ਦਾ ਅੱਜ 23ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ।  ਇਸ ਦੌਰਾਨ ਕਿਸਾਨਾਂ ਦੀ ਹਿਮਾਇਤ 'ਚ ਵੱਖ ਵੱਖ ਵਰਗਾਂ ਤੇ ਸੰਗਠਨਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ। ਇਸ ਵਿਚਕਾਰ ਬਹੁਤ ਸਾਰੇ ਪੰਜਾਬੀ ਕਲਾਕਾਰ ਵੀ ਕਿਸਾਨ ਦੇ ਹੱਕ 'ਚ ਅੱਗੇ ਆਏ ਹਨ। ਹੁਣ ਹਰ ਕੋਈ ਇਸ ਅੰਦੋਲਨ 'ਚ ਹਿੱਸਾ ਬਣਾ ਚਾਹੁੰਦਾ ਹੈ। ਪੰਜਾਬੀ ਕਲਾਕਾਰ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ।

ਹੁਣ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਪੰਜਾਬ ਦੇ ਪ੍ਰਸਿੱਧ ਤੇ ਹਰਮਨ ਪਿਆਰੇ ਗਾਇਕ ਬੱਬੂ ਮਾਨ ਨੇ ਸੰਘਰਸ਼ਸ਼ੀਲ ਕਿਸਾਨਾਂ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਝੰਡੇ ਉਤਾਰ 'ਤੇ ਆਪਣੇ ਘਰਾਂ 'ਚ ਕਿਸਾਨੀ ਅਤੇ ਮਜ਼ਦੂਰਾਂ 'ਤੇ ਝੰਡੇ ਲਾਉਣ। ਇਸ ਤੋਂ ਬਾਅਦ ਦਿੱਲੀ ਅੰਦੋਲਨ 'ਚ ਪਹੁੰਚ ਬੱਬੂ ਮਾਨ ਨੇ ਨੈਸ਼ਨਲ ਮੀਡੀਆਂ ਨੂੰ ਵੀ ਲਾਹਨਤਾਂ ਪਾਈਆਂ। ਅੱਗੇ ਕਿਹਾ ਕਿ "ਕਿਸਾਨ ਮਜਦੂਰ ਦੀ ਇੱਕੋਂ ਆਵਾਜ ਸਾਨੂੰ ਚਾਹੀਦਾ ਲੋਕ ਰਾਜ"। ਇਸ ਤੋ  ਬਾਅਦ ਕਿਹਾ ਕਿ ਅਸੀਂ ਸੁਣ ਲਈ ਤੇਰੇ ਮਨ ਦੀ ਗੱਲ ਤੂੰ ਵੀ ਸੁਣ ਲੈ ਸਾਡੀ ਗੱਲ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਣਜੀਤ ਬਾਵਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਨਕਿਰਤ ਔਲਖ , ਅੰਮ੍ਰਿਤ ਮਾਨ, ਮਿਸ ਪੂਜਾ ਆਦਿ ਮਗਰੋਂ ਹੁਣ ਸੁਨੰਦਾ ਸ਼ਰਮਾ ਤੇ ਖਾਨ ਭੈਣੀ ਵੀ ਇਸ ਧਰਨੇ 'ਚ ਸ਼ਾਮਲ ਹੋਣ ਪਹੁੰਚੇ।