ਜਨਮਦਿਨ ਵਿਸ਼ੇਸ਼ 53 ਸਾਲ ਦੇ ਹੋਏ ਮਿਸਟਰ ਪਰਫੈਕਟਨਿਸਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬਾਲੀਵੁਡ ਦੇ ਵਿਚ ਮਿਸਟਰ ਪਰਫੈਕਟਨਿਸਟ ਦੇ ਨਾਂ ਨਾਲ ਜਾਣੇ ਜਾਂਦੇ ਅਦਾਕਾਰ ਆਮਿਰ ਖ਼ਾਨ ਅੱਜ 53 ਸਾਲ ਦੇ ਹੋ ਗਏ ਹਨ |

Amir Khan

 

ਬਾਲੀਵੁਡ ਦੇ ਵਿਚ ਮਿਸਟਰ ਪਰਫੈਕਟਨਿਸਟ ਦੇ ਨਾਂ ਨਾਲ ਜਾਣੇ ਜਾਂਦੇ ਅਦਾਕਾਰ ਆਮਿਰ ਖ਼ਾਨ ਅੱਜ 53 ਸਾਲ ਦੇ ਹੋ ਗਏ ਹਨ ।ਆਮਿਰ ਦਾ ਜਨਮ 14 ਮਾਰਚ 1965 ਨੂੰ ਮੁੰਬਈ 'ਚ ਹੋਇਆ ਸੀ। ਬਹੁਤ ਹੀ ਘਟ ਲੋਕ ਜਾਂਦੇ ਹਨ ਕਿ ਆਮਿਰ ਦਾ ਅਸਲ ਨਾਮ ਮੁਹਮੰਦ ਆਮਿਰ ਹੁਸੈਨ ਖ਼ਾਨ ਹੈ। ਅੱਜ ਦੀਆਂ ਬਲਾਕਬਸਟਰ ਫ਼ਿਲਮਾਂ ਕਰਨ ਵਾਲੇ ਆਮਿਰ ਖ਼ਾਨ ਨੇ ਫਿਲਮ 'ਹੋਲੀ' ਤੋਂ ਅਪਣੇ ਫ਼ਿਲਮੀ ਕਰੀਅਰ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੀ ਪਹਿਲੀ ਸੁਪਰਹਿੱਟ ਫਿਲਮ 'ਕਿਆਮਤ ਸੇ ਕਿਆਮਤ ਤੱਕ' ਸੀ। ਉਸ ਤੋਂ ਬਾਅਦ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਬਾਲੀਵੁਡ ਦੀ ਝੋਲੀ ਪਾਈਆਂ। ਜਿੰਨਾ ਵਿਚ ਕ੍ਰਿਸ਼ਮਾ ਕਪੂਰ ਦੇ ਨਾਲ ਰਾਜਾ ਹਿੰਦੋਸਤਾਨੀ, ਪੂਜਾ ਦੇ ਨਾਲ ਦਿਲ ਹੈ ਕਿ ਮਾਨਤਾ ਨਹੀਂ।, ਅਤੇ ਜੂਹੀ ਚਾਵਲਾ ਦੇ ਨਾਲ ਇਸ਼ਕ ਅਤੇ ਅਣਗਿਣਤ ਹਿੱਟ ਫ਼ਿਲਮਾਂ ਕੀਤੀਆਂ ਹਨ। ਫਿਲਹਾਲ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ਅਤੇ ਇਸ ਫਿਲਮ ਦਾ ਨਾਂਅ ਹੈ ‘ਠੱਗਸ ਆਫ ਹਿੰਦੋਸਤਾਨ’।

 

ਦਸ ਦੇਈਏ ਕਿ ਆਮਿਰ ਦੇ ਨਿਰਦੇਸ਼ਕ ਰਹਿ ਚੁਕੇ ਹਨ ਅਤੇ ਆਮਿਰ ਦੇ ਦੋ ਵਿਆਹ ਹੋ ਚੁਕੇ ਹਨ ਜਿਨਾਂ ਵਿਚ ਉਨ੍ਹਾਂ ਦੀ ਪਹਿਲੀ ਪਤਨੀ ਰੀਨਾ ਦੱਤ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਜੁਨੈਦ ਅਤੇ ਇਰਾ ਹੈ ਉਨ੍ਹਾਂ ਨੇ ਪਹਿਲੀ ਪਤਨੀ ਨਾਲ ਤਲਾਕ ਤੋਂ ਬਾਅਦ ਦੂਜਾ ਵਿਆਹ ਕਰਵਾਇਆ ਜਿਸ 'ਚ ਕਿਰਨ ਰਾਓ ਤੋਂ ਉਹਨਾਂ ਦਾ ਇਕ ਬੇਟਾ ਹੈ।  

 

ਇਸ ਦੇ ਨਾਲ ਹੀ ਇਹ ਵੀ ਦਸ ਦੇਈਏ ਕਿ ਪਿਛਲੇ ਕੁੱਝ ਸਾਲਾਂ ਵਿੱਚ ਆਮਿਰ ਖਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਉਨ੍ਹਾਂ ਦਾ ਬੋਲਬਾਲਾ ਹੈ। ਇਸ ਲਈ ਭਾਰਤ ਦੇ ਨਾਲ-ਨਾਲ ਚੀਨ ਵਿੱਚ ਵੀ ਆਮਿਰ ਦੇ ਪ੍ਰਸ਼ੰਸਕ ਅਣਗਿਣਤ ਹਨ। ਚੀਨ ਵਿੱਚ 1.4 ਅਰਬ ਅਤੇ ਭਾਰਤ ਵਿੱਚ 1.35 ਅਰਬ ਦੀ ਜਨਸੰਖਿਆ ਦੇ ਨਾਲ, ਬਿਨਾਂ ਕਿਸੇ ਸ਼ੱਕ ਦੇ ਆਮੀਰ ਖਾਨ ਦੁਨੀਆ ਦੇ ਸਭ ਤੋਂ ਵੱਡੇ ਸੁਪਰਸਟਾਰ ਬਣ ਗਏ ਹਨ। ਆਮਿਰ ਦੀਆਂ ਪਿਛਲੀਆਂ ਤਿੰਨ ਫਿਲਮਾਂ ‘ਪੀਕੇ’ (2014), ‘ਦੰਗਲ’ (2016) ਅਤੇ ‘ਸੀਕਰੇਟ ਸੁਪਰਸਟਾਰ’ (2017) ਦੁਨੀਆਭਰ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਟਾਪ ਪੰਜ ਫ਼ਿਲਮਾਂ ਵਿੱਚ ਸ਼ਾਮਿਲ ਹਨ।

 

ਸਾਡੇ ਵੱਲੋਂ ਵੀ ਮਿਸਟਰ ਪਰਫੈਕਟਨਿਸਟ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ।